ਰਾਏਕੋਟ, 2 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਰਾਏਕੋਟ ਦੀ ਮੀਟਿੰਗ ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਯੂਨੀਅਨ ਦੇ ਦਫ਼ਤਰ ਵਿਚ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਤੇ ਸੂਬੇਦਾਰ ਪਾਲ ਸਿੰਘ ਰਾਏਕੋਟ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ 'ਆਪ' ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਨੰਬਰਦਾਰਾਂ ਦੀਆਂ ਮੰਗਾਂ ਨੂੰ ਨਾ ਪੂਰਾ ਕਰਨ 'ਤੇ ਪੰਜਾਬ ਸਰਕਾਰ ਨੂੰ ਆੜ੍ਹੇ ਹੱਥੀਂ ਲੈਂਦਿਆਂ ਕਰੜੇ ਸ਼ਬਦਾਂ ਨਾਲ ਨਿਖੇਧੀ ਕੀਤੀ | ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਵੇਂ ਕਿ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕਰਨਾ ਅਤੇ ਉਨ੍ਹਾਂ ਦਾ ਮਾਣਭੱਤਾ 1500 ਤੋਂ ਵਧਾ ਕੇ 5 ਹਜ਼ਾਰ ਕਰਨ ਆਦਿ ਸ਼ਾਮਿਲ ਹਨ, ਜੋ ਮੰਗਾਂ 'ਆਪ' ਸਰਕਾਰ ਵੱਲੋਂ 4 ਸਾਲਾਂ ਦੇ ਲੰਘੇ ਅਰਸੇ ਦੌਰਾਨ ਪੂਰੀਆਂ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਪੰਜਾਬ ਦੇ ਸਮੂਹ ਨੰਬਰਦਾਰਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਗੁੱਸੇ ਦੇ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਤੇ ਜਨਰਲ ਸਕੱਤਰ ਸੂਬੇਦਾਰ ਪਾਲ ਸਿੰਘ ਰਾਏਕੋਟ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਨੰਬਰਦਾਰਾਂ ਦੀਆਂ ਮੰਗਾਂ ਨੂੰ ਵਾਰ-ਵਾਰ ਅਣਦੇਖਿਆ ਕਰਨ ਤੋਂ ਸਤਾਏ ਨੰਬਰਦਾਰਾਂ ਵਲੋਂ ਕਣਕ ਦੇ ਸੀਜ਼ਨ ਖ਼ਤਮ ਹੋਣ ਬਾਅਦ ਤਹਿਸੀਲ ਪੱਧਰ 'ਤੇ ਐੱਸ. ਡੀ. ਐੱਮ., ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਅਤੇ ਹਲਕਾ ਪੱਧਰ 'ਤੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਤਾਂ ਜੋ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਵਾਇਆ ਜਾ ਸਕੇ | ਇਸ ਮੌਕੇ ਅਮਿੰਦਰਪਾਲ ਸਿੰਘ ਲੋਹਟਬੱਦੀ ਨੂੰ ਨੰਬਰਦਾਰ ਨਿਯੁਕਤ ਹੋਣ 'ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਜਗਦੇਵ ਸਿੰਘ ਨੱਥੋਵਾਲ, ਸੁਖਚੈਨ ਸਿੰਘ ਸੀਲੋਆਣੀ, ਸੁਰਿੰਦਰ ਸਿੰਘ ਸੀਲੋਆਣੀ, ਪਵਨਜੀਤ ਸਿੰਘ, ਦਰਸ਼ਨ ਸਿੰਘ ਜਲਾਲਦੀਵਾਲ, ਅਜਮੇਰ ਸਿੰਘ ਰਾਜਗੜ੍ਹ, ਸੁਖਦੀਪ ਸਿੰਘ ਬਿੰਜਲ, ਬਲਵੰਤ ਸਿੰਘ ਬਿੰਜਲ, ਅਤਿੰਦਰਪਾਲ ਸਿੰਘ ਲੋਹਟਬੱਦੀ, ਬਲਵੀਰ ਸਿੰਘ ਸੁਖਾਣਾ, ਮਨਜੀਤ ਸਿੰਘ ਸੁਖਾਣਾ, ਧਰਮਿੰਦਰ ਸਿੰਘ ਅਕਾਲਗੜ੍ਹ ਖੁਰਦ, ਵਿਸਾਖਾ ਸਿੰਘ ਅਕਾਲਗੜ੍ਹ ਖੁਰਦ, ਜੁਗਰੰਟ ਸਿੰਘ ਧੂਰਕੋਟ, ਭਾਗ ਸਿੰਘ ਬਸਰਾਉਂ, ਹਰੀ ਸਿੰਘ ਰਾਏਕੋਟ, ਚਮਕੌਰ ਸਿੰਘ ਜੌਹਲਾਂ, ਨਿਰਮਲ ਸਿੰਘ ਹੇਰਾਂ, ਰਛਪਾਲ ਸਿੰਘ ਬੁਰਜ ਹਰੀ ਸਿੰਘ, ਹਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਆਦਿ ਨੰਬਰਦਾਰ ਹਾਜ਼ਰ ਸਨ |