20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜਗਰਾਉਂ 'ਚ ਪੰਜਾਬ ਨੰਬਰਦਾਰਾ ਯੂਨੀਅਨ ਦੇ ਨਵੇਂ ਦਫ਼ਤਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 03-04-2026
ਜਗਰਾਉਂ, 2 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪੰਜਾਬ ਨੰਬਰਦਾਰਾ ਯੂਨੀਅਨ ਰਜਿ: (643) ਤਹਿਸੀਲ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰਵਿੰਦਰ ਸਿੰਘ ਜੋਗਾ ਢੋਲਣ ਦੀ ਪ੍ਰਧਾਨਗੀ ਹੇਠ ਜਗਰਾਉਂ ਤਹਿਸੀਲ ਦਫ਼ਤਰ ਵਿਖੇ ਹੋਈ | ਇਸ ਮੀਟਿੰਗ ਵਿਚ ਸਾਲ ਭਰ ਦਾ ਲੇਖਾ-ਜੋਖਾ ਕਰਨ ਉਪਰੰਤ ਅਤੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਅਤੇ ਨਵੇਂ ਬਣੇ ਨੰਬਰਦਾਰ ਹਰਵਿੰਦਰ ਸਿੰਘ ਧੋਥੜ, ਗੁਰਇਕਬਾਲ ਸਿੰਘ ਧੋਥੜ, ਬੂਟਾ ਸਿੰਘ ਅਖਾੜਾ, ਹਰਪ੍ਰੀਤ ਸਿੰਘ ਤਲਵੰਡੀ ਖੁਰਦ, ਲਖਵੀਰ ਸਿੰਘ ਹਾਂਸ ਕਲਾਂ, ਗੁਰਪ੍ਰੀਤ ਕੌਰ ਪਿੰਡ ਹਾਂਸ ਕਲਾਂ ਨੂੰ ਜੀ ਆਇਆਂ ਕਿਹਾ | ਮੀਟਿੰਗ ਵਿਚ ਨੰਬਰਦਾਰ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਮਾਣ ਭੱਤਾ ਵੀ ਵਧਾ ਕੇ 5000/- ਰੁਪਏ ਕੀਤਾ ਜਾਵੇ, ਜੇਕਰ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਵੋਟਾਂ ਵਿਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਸ਼ੇਰਪੁਰ ਕਲਾਂ, ਜਗਦੇਵ ਸਿੰਘ ਗੁਰੂਸਰ, ਬਲਵੀਰ ਸਿੰਘ ਸਵੱਦੀ ਕਲਾਂ, ਅਰਸ਼ਪ੍ਰੀਤ ਸਿੰਘ ਸਰਾਂ, ਕੈਪਟਨ ਦਰਸ਼ਨ ਸਿੰਘ, ਛਾਂਗਾ ਸਿੰਘ ਬੋਦਲਵਾਲਾ, ਬਲਵੀਰ ਸਿੰਘ ਮਲਕ, ਚਮਕੌਰ ਸਿੰਘ ਸ਼ੇਖੂਪੁਰਾ, ਹਰਭਜਨ ਸਿੰਘ ਤਲਵੰਡੀ, ਸੁਖਦੇਵ ਸਿੰਘ ਸਿੱਧਵਾਂ ਕਲਾਂ, ਕੁਲਵੰਤ ਸਿੰਘ ਡੂੰਮੀ, ਸ਼ਮਸ਼ੇਰ ਸਿੰਘ ਅਗਵਾੜ ਲੋਪੋ, ਸੁਰਜੀਤ ਸਿੰਘ ਬੁਰਜ ਕੁਲਾਰਾ, ਬਲਦੇਵ ਸਿੰਘ ਤਲਵੰਡੀ, ਸ਼ਿੰਗਾਰਾ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ੇਖੂਪੁਰਾ, ਹਰਸਿਮਰਨਪ੍ਰੀਤ ਸਿੰਘ ਹਾਂਸ ਕਲਾਂ, ਲਖਵੀਰ ਸਿੰਘ ਹਾਂਸ ਕਲਾਂ, ਮਨਜੀਤ ਸਿੰਘ ਡੱਲਾ, ਹਰਭਜਨ ਸਿੰਘ ਤਲਵੰਡੀ ਕਲਾਂ, ਹਾਕਮ ਸਿੰਘ ਡੱਲਾ, ਅਮਰਜੀਤ ਸਿੰਘ ਮੱਲ੍ਹਾ, ਮਨਪ੍ਰੀਤ ਸਿੰਘ ਮੀਰਪੁਰ ਹਾਂਸ, ਕੁਲਜੀਤ ਸਿੰਘ ਸਵੱਦੀ ਕਲਾਂ, ਗੁਰਪਾਲ ਸਿੰਘ ਮੀਰਪੁਰ, ਮਹਿੰਦਰਪਾਲ ਸਿੰਘ ਅਗਵਾੜ ਪੋਨਾ, ਬਲਵੰਤ ਸਿੰਘ ਤਲਵੰਡੀ ਖੁਰਦ, ਪਰਮਿੰਦਰ ਸਿੰਘ ਕਾਉਂਕੇ, ਹਰਦੀਪ ਸਿੰਘ ਕਾਉਂਕੇ, ਸ਼ਿੰਗਾਰਾ ਸਿੰਘ ਤਲਵੰਡੀ ਕਲਾਂ, ਜੋਗਿੰਦਰ ਸਿੰਘ ਕਾਉਂਕੇ, ਅਵਤਾਰ ਸਿੰਘ ਸ਼ੇਰਪੁਰ ਕਲਾਂ, ਜਗਦੇਵ ਸਿੰਘ ਜੱਸੋਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 28 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ-ਮਿ੍ਤਕ 'ਤੇ ਸਨ ਅਸਲ੍ਹਾ ਐਕਟ ਦੇ ਮਾਮਲੇ ਦਰਜ ਅਗਲੀ ਖ਼ਬਰ ਮਾਨ ਸਰਕਾਰ ਦੇ ਆਖ਼ਰੀ ਵਰ੍ਹੇ 'ਚ ਰੇਤ ਮਾਫੀਆ ਚਿੱਟੇ ਰੇਤੇ ਦਾ ਕਾਲਾ ਕਾਰੋਬਾਰ ਕਰਨ ਲਈ ਪੱਬਾਂ ਭਾਰ ਹੋਇਆ
Ad Position 24