10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੰਡੀ ਮੁੱਲਾਂਪੁਰ 'ਚ ਜੈ ਮਾਂ ਚਿੰਤਪੁਰਨੀ ਵਿਸ਼ਾਲ ਚੌਂਕੀ ਕੱਲ੍ਹ

Ad Position 21
No active advertisement
ਅਜੀਤ ਡੈਸਕ 04-04-2026
ਮੁੱਲਾਂਪੁਰ-ਦਾਖਾ, 3 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੇ ਸ੍ਰੀ ਸਤਿਈਸ਼ਵਰ ਸ਼ਿਵ ਮੰਦਰ (ਵੱਡਾ ਮੰਦਰ) ਵਿਖੇ ਜੈ ਮਾਂ ਚਿੰਤਪੁਰਨੀ ਵਿਸ਼ਾਲ ਚੌਂਕੀ ਸਮਾਗਮ ਐਤਵਾਰ 5 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ | ਧਾਰਮਿਕ ਸਮਾਗਮ ਦੀਆਂ ਤਿਆਰੀਆਂ ਵਿਚ ਲੱਗੇ ਪ੍ਰਧਾਨ ਸ਼ੁਸ਼ੀਲ ਕੁਮਾਰ ਬਾਂਸਲ ਅਨੁਸਾਰ ਜੈ ਮਾਂ ਚਿੰਤਪੁਰਨੀ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੈ ਮਾਂ ਚਿੰਤਪੁਰਨੀ ਦੀ ਵਿਸ਼ਾਲ ਚੌਂਕੀ ਸਮਾਗਮ ਸ਼ਰਧਾ ਨਾਲ ਕਰਵਾਇਆ ਜਾ ਰਿਹਾ | ਮਾਤਾ ਜੀ ਦੀ ਪਵਿੱਤਰ ਜੋਤ ਮਾਂ ਚਿੰਤਪੁਰਨੀ ਦਰਬਾਰ ਤੋਂ ਲਿਆਉਣ ਸਮੇਂ ਪੂਜਾ ਦੀ ਰਸਮ ਪੰਡਤ ਮਨੋਜ ਤਿਵਾੜੀ ਵਲੋਂ ਹੋਵੇਗੀ | ਭਜਨ ਗਾਇਕ ਵਿੱਕੀ ਮਿਸ਼ਾਲ ਅਤੇ ਗੁੱਡੂ ਵਾਧਵਾ ਲੁਧਿਆਣਾ ਵਾਲੇ ਮਾਂ ਚਿੰਤਪੁਰਨੀ ਦਾ ਗੁਣਗਾਇਨ ਕਰਨਗੇ | ਸਮਾਗਮ ਸਮੇਂ ਲੰਗਰ ਦਾ ਅਤੁੱਟ ਪ੍ਰਬੰਧ ਹੋਵੇਗਾ | ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਲਈ ਰਾਹੁਲ ਗਰੋਵਰ, ਰਾਜੀਵ ਮਲਹੋਤਰਾ, ਗੋਲਡੀ ਗਾਬਾ, ਨਰੇਸ਼ ਬਾਂਸਲ, ਹਰਮਨ ਗੋਇਲ, ਰਮਨ ਸਿੰਗਲਾ, ਪੰਕਜ ਗਰਗ, ਸਨੀ ਗਿਲੀ, ਹਨੀ ਗਾਬਾ, ਵਰੁਣ ਕਾਂਸਲ, ਅਭੇ ਬਾਂਸਲ, ਗੌਰਵ, ਹੋਰ ਸ਼ਰਧਾਲੂ ਸਹਿਯੋਗ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਦਿਵਸ 'ਤੇ ਲੰਗਰ ਲਗਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸਰਕਲ ਬਾਗਪੁਰ ਦੀ ਮੀਟਿੰਗ ਹੋਈ
Ad Position 24