ਜਗਰਾਉਂ, 3 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਬੀਤੇ ਦਿਨੀਂ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਦਿਵਸ 'ਤੇ ਸ੍ਰੀ ਰੂਪ ਚੰਦ ਜੈਨ ਐੱਸ.ਐੱਸ ਬਰਾਦਰੀ ਵਲੋਂ ਸ੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦੀ ਸਮਾਧੀ ਸਥਲ 'ਤੇ ਤਹਿਸੀਲ ਰੋਡ ਜਗਰਾਉਂ 'ਤੇ ਲੰਗਰ ਲਗਾਇਆ ਗਿਆ | ਇਸ ਮੌਕੇ ਡੀ. ਐੱਸ. ਪੀ. ਜਸਵਿੰਦਰ ਸਿੰਘ ਢੀਂਡਸਾ ਅਤੇ ਐੱਸ.ਐੱਚ.ਓ. ਸਿਟੀ ਪਰਮਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਨਮੋਕਾਰ ਮੰਤਰ ਪੜ੍ਹ ਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਜੀ ਦਾ ਜਨਮ ਦਿਵਸ ਨਾ ਸਿਰਫ਼ ਜੈਨ ਭਾਈਚਾਰੇ ਲਈ ਸਗੋਂ ਸਮੁੱਚੀ ਮਨੁੱਖਤਾ ਲਈ ਸ਼ਾਂਤੀ ਅਤੇ ਅਹਿੰਸਾ ਦਾ ਸੰਦੇਸ਼ ਲੈ ਕੇ ਆਉਂਦਾ ਹੈ | ਇਸ ਮੌਕੇ ਸ੍ਰੀ ਰੂਪ ਚੰਦ ਜੈਨ ਐੱਸ.ਐੱਸ. ਬਰਾਦਰੀ ਦੇ ਪ੍ਰਧਾਨ ਤਰੁਣ ਜੈਨ ਕਾਲਾ ਨੇ ਕਿਹਾ ਕਿ ਜੈਨ ਧਰਮ ਦੇ ਲੋਕ ਮਹਾਂਵੀਰ ਜਯੰਤੀ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ | ਇਸ ਦਿਨ ਮਹਾਂਵੀਰ ਸਵਾਮੀ ਜੀ ਦਾ ਜਨਮ ਹੋਇਆ ਸੀ | ਭਗਵਾਨ ਮਹਾਂਵੀਰ ਜੀ ਨੇ ਹਮੇਸ਼ਾ 'ਜੀਓ ਅਤੇ ਜੀਨੇ ਦੋ' ਦੇ ਸੰਦੇਸ਼ ਦੀ ਪਾਲਣਾ ਕੀਤੀ | ਇਸ ਮੌਕੇ ਸੈਕਟਰੀ ਧਰਮਪਾਲ ਜੈਨ, ਖ਼ਜ਼ਾਨਚੀ ਵਿਜੈ ਜੈਨ, ਸਾਬਕਾ ਪ੍ਰਧਾਨ ਰਮੇਸ਼ ਜੈਨ, ਅਨੀਸ਼ ਜੈਨ, ਮਹਾਂਵੀਰ ਜੈਨ, ਯੋਗੇਸ਼ ਜੈਨ, ਵਰਿੰਦਰ ਜੈਨ, ਵੈਭਵ ਜੈਨ ਆਦਿ ਹਾਜ਼ਰ ਸਨ |