ਰਾਏਕੋਟ, 3 ਅਪ੍ਰੈਲ (ਸੁਸ਼ੀਲ)-ਰਾਏਕੋਟ 'ਚ ਸ੍ਰੀ ਹਨੂੰਮਾਨ ਜੈਅੰਤੀ ਦਾ ਤਿਉਹਾਰ ਬੜੀ ਧੂਮਾਧਾਮ ਅਤੇ ਸ਼ਰਧਾ ਭਵਾਨਾ ਨਾਲ ਮਨਾਇਆ ਗਿਆ | ਇਸ ਪਵਿੱਤਰ ਤਿਉਹਾਰ ਮੌਕੇ ਬਾਲਾ ਜੀ ਪਰਿਵਾਰ ਰਾਏਕੋਟ ਵਲੋਂ ਸਥਾਨਕ ਸ੍ਰੀ ਸ਼ਿਵ ਮੰਦਰ ਬਗੀਚੀ ਵਿਖੇ ਸਥਿਤ ਸ੍ਰੀ ਬਾਲਾਜੀ ਧਾਮ ਵਿਖੇ ਵਿਸ਼ਾਲ ਸੰਕੀਰਤਨ ਕਰਵਾਇਆ ਗਿਆ ਜਾਵੇਗਾ | ਜਿਸ ਦਾ ਉਦਘਾਟਨ ਕਲਾਥ ਮਰਚੈਂਟ ਯੂਨੀਅਨ ਰਾਏਕੋਟ ਦੇ ਪ੍ਰਧਾਨ ਅਮਿਤ ਜੈਨ ਮੀਤੂ, ਜੋਤੀ ਪ੍ਰਚੰਡ ਦੀ ਰਸਮ ਸਿਕੰਦਰ ਜੈਨ ਅਤੇ ਅਨਿਲ ਜੈਨ ਭੋਲਾ ਵਲੋਂ ਕਰਵਾਈ ਗਈ | ਸਲਿਲ ਜੈਨ (ਸਾਬਕਾ ਪ੍ਰਧਾਨ ਨਗਰ ਕੌਂਸਲ) ਅਤੇ ਸ਼ਿਵਮ ਪਰੂਥੀ ਵਲੋਂ ਪੂਜਾ ਦੀ ਰਸਮ ਨਿਭਾਈ ਗਈ | ਸਮਾਗਮ ਵਿਚ ਹਲਕਾ ਵਿਧਾਇਕ ਠੇਕੇੇਦਾਰ ਹਾਕਮ ਸਿੰਘ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਕੌਂਸਲਰ ਕਮਲਜੀਤ ਵਰਮਾ, ਉੱਘੇ ਸਮਾਜਸੇੇਵੀ ਹੀਰਾ ਲਾਲ ਬਾਂਸਲ, ਬੀ.ਕੇ. ਬਾਂਸਲ, ਹਾਕਮ ਸਿੰਘ ਬਾਲਾ ਜੀ, ਇੰਦਰਪਾਲ ਗੋਲਡੀ ਵਲੋਂ ਵੀ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਈ ਗਈ | ਕੀਰਤਨ ਦੌਰਾਨ ਭਜਨ ਗਾਇਕ ਇੰਦਰਜੀਤ ਪਰਿਆਰ, ਅਭੀ ਗੋਇਲ ਅਤੇ ਹੋਰ ਕਈ ਕਲਾਕਾਰਾਂ ਵਲੋਂ ਭਗਵਾਨ ਸ੍ਰੀ ਹਨੂੰਮਾਨ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਉਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਵੱੱਖ ਵੱੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱੱਡੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ |