ਪਹਿਲਾ ਸੈਸ਼ਨ ਸ਼ੁਰੂ ਹੁੰਦੇ ਹੀ ਕਿੰਗਸਵੇਅ ਗਲੋਬਲ ਸਕੂਲ ਵਿਚ ਬੇਟ ਇਲਾਕੇ ਨਾਲ ਸੰਬੰਧਿਤ 400 ਬੱਚਿਆਂ ਨੇ ਲਿਆ ਦਾਖ਼ਲਾ
ਅਜੀਤ ਡੈਸਕ
04-04-2026
ਸਿੱਧਵਾਂ ਬੇਟ, 3 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਬੱਚਿਆਂ ਦੀ ਸਹੂਲਤ ਲਈ ਆਈ.ਸੀ.ਐੱਸ.ਈ. ਦਿੱਲੀ ਬੋਰਡ ਦੇ ਪੈਟਰਨ 'ਤੇ ਲਾਗਲੇ ਪਿੰਡ ਪੱਤੀ ਮੁਲਤਾਨੀ ਦੇ ਨਜ਼ਦੀਕ ਅਤੇ ਸਿੱਧਵਾਂ ਬੇਟ-ਕਿਸ਼ਨਪੁਰਾ ਸੜਕ 'ਤੇ ਸਥਿਤ ਚਾਲੂ ਹੋਏ ਕਿੰਗਸਵੇਅ ਗਲੋਬਲ ਸਕੂਲ ਨੇ ਆਪਣੇ ਪਹਿਲੇ ਸੈਸ਼ਨ ਵਿਚ ਹੀ 400 ਬੱਚਿਆਂ ਨੂੰ ਦਾਖ਼ਲਾ ਦੇ ਕੇ ਇਕ ਤਰ੍ਹਾਂ ਨਾਲ ਚੌਕਾ ਮਾਰ ਦਿੱਤਾ ਹੈ | ਕਰੀਬ 6 ਏਕੜ ਵਿਚ ਬਣੇ ਇਸ ਸਕੂਲ ਦੀ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਸਕੂਲ ਵਿਚ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹਾ ਮੋਗਾ ਨਾਲ ਸਬੰਧਿਤ 400 ਬੱਚਿਆਂ ਨੇ ਦਾਖ਼ਲਾ ਲੈ ਲਿਆ ਹੈ ਅਤੇ ਹੋਰ ਬੱਚੇ ਵੀ ਦਾਖ਼ਲਾ ਲੈਣ ਪੁੱਜ ਰਹੇ ਹਨ | ਸਾਡਾ ਟੀਚਾ ਪਹਿਲੇ ਸੈਸ਼ਨ ਵਿੱਚ 500 ਬੱਚਿਆਂ ਨੂੰ ਦਾਖ਼ਲ ਕਰਨ ਦਾ ਹੈ | ਉਨ੍ਹਾਂ ਆਖਿਆ ਕਿ ਦੋਹਾਂ ਜ਼ਿਲਿ੍ਹਆਂ ਨਾਲ ਸਬੰਧਿਤ ਬੇਟ ਇਲਾਕੇ ਦੇ ਇੰਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਜਿੱਥੇ ਅਸੀਂ ਵਿਸ਼ੇਸ ਸਹੂਲਤਾਂ ਦੇਵਾਂਗੇ ਉੱਥੇ ਅਸੀਂ ਇੰਨਾਂ ਦੀਆਂ ਉਮੀਦਾਂ 'ਤੇ ਵੀ ਖਰੇ ਉੱਤਰਾਂਗੇ |
ਉਨ੍ਹਾਂ ਆਖਿਆ ਕਿ ਸਾਡਾ ਸੁਪਨਾ ਇਸ ਸਕੂਲ ਨੂੰ ਹਰ ਪੱਖੋਂ ਨੰਬਰ ਇਕ ਬਣਾਉਣਾ ਹੋਵੇਗਾ | ਇਸ ਮੌਕੇ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਸਿੱਧੂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਸਾਡੇ ਸਕੂਲ ਵਿਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾਉ | ਇਸ ਮੌਕੇ ਸਮੂਹ ਪ੍ਰਬੰਧਕੀ ਬੋਰਡ ਨਾਲ ਦਾਖ਼ਲਾ ਲੈਣ ਵਾਲੇ ਬੱਚਿਆਂ ਅਤੇ ਆਪਣੇ ਨਵੇਂ ਸਟਾਫ਼ ਦੇ ਨਾਲ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਐੱਮ.ਡੀ. ਸਿਮਰਨਜੀਤ ਸਿੰਘ ਸਿੱਧੂ, ਪਿ੍ੰਸੀਪਲ ਡਾ. ਵੀ.ਜੇ. ਨਰੇਸ਼, ਵਾਈਸ ਪਿ੍ੰਸੀਪਲ ਜਸਵਿੰਦਰ ਕੌਰ ਅਤੇ ਬਾਕੀ ਸਟਾਫ਼ ਹਾਜ਼ਰ ਸੀ |