10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਖ਼ਾਲਸਾ ਸਾਜਨਾ ਦਿਵਸ ਸੰਬੰਧੀ ਸਾਲਾਨਾ ਸਮਾਗਮ 14 ਨੂੰ ਗੁਰਬਾਣੀ ਪੜ੍ਹਨ ਅਤੇ ਸੰਗਤ ਕਰਨ ਨਾਲ ਮਨੁੱਖੀ ਮਨ ਸ਼ਾਂਤ ਹੁੰਦਾ ਹੈ-ਸੰਤ ਜਸਦੇਵ ਸਿੰਘ ਲੋਹਟਬੱਦੀ

Ad Position 21
No active advertisement
ਅਜੀਤ ਡੈਸਕ 04-04-2026
ਲੋਹਟਬੱਦੀ, 3 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਨਾਲ ਸਬੰਧਿਤ ਸੱਚਖੰਡ ਵਾਸੀ ਸੰਤ ਬਾਬਾ ਧਿਆਨ ਸਿੰਘ ਜੀ ਲੋਹਟਬੱਦੀ, ਸੰਤ ਬਾਬਾ ਦਲੀਪ ਸਿੰਘ ਗਊਆਂ ਵਾਲੇ, ਸੰਤ ਬਾਬਾ ਮਾਨ ਸਿੰਘ, ਸੰਤ ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਾਲਾਨਾ ਸਮਾਗਮ ਜਾਰੀ ਹਨ | ਮੌਜੂਦਾ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਕਿਹਾ ਕਿ ਮੌਜੂਦਾ ਦੌਰ 'ਚ ਹਰ ਕੋਈ ਜਲਦੀ ਅਮੀਰ ਬਣ ਕੇ ਅਨੇਕਾਂ ਸੁੱਖ ਸਹੂਲਤਾਂ ਹਾਸਲ ਕਰਨ ਦੇ ਸੁਪਨੇ ਲੈ ਰਿਹਾ ਹੈ, ਖੂਨ ਦੇ ਰਿਸ਼ਤੇ ਤਿੜਕ ਰਹੇ ਹਨ, ਸਮਾਜਿਕ ਤਾਣਾ ਬਾਣਾ ਉੇਲਝ ਚੁੱਕਾ ਹੈ | ਹਰ ਕੋਈ ਇਕ ਦੂਜੇ ਨੂੰ ਇਹ ਅਹਿਸਾਸ ਕਰਵਾ ਰਿਹਾ ਹੈ ਕਿ ਮੈਂ ਕਿਸੇ ਤੋਂ ਘੱਟ ਨਹੀਂ ਹਾਂ, ਪ੍ਰੰਤੂ ਗੁਰਬਾਣੀ ਅਜਿਹੀ ਅਨਮੋਲ ਦਾਤ ਹੈ ਜਿਸ ਨਾਲ ਹਰ ਮਨੁੱਖੀ ਸੁਭਾਅ 'ਚ ਤਬਦੀਲੀ ਆਉਂਦੀ ਹੈ, ਗੁਰਬਾਣੀ ਸਿਧਾਂਤਾਂ ਅਨੁਸਾਰ ਮਨ ਦੀ ਸ਼ਾਂਤੀ ਅਤੇ ਸਬਰ ਸੰਤੋਖ ਪ੍ਰਾਪਤ ਕਰਨ ਵਾਲਾ ਮਨੁੱਖਾ ਪ੍ਰਾਣੀ ਸੰਗਤ ਕਰਕੇ ਆਪਣਾ ਜੀਵਨ ਸਫ਼ਲਾ ਕਰ ਲੈਂਦਾ ਹੈ | ਇਸ ਸਬੰਧੀ ਭਾਈ ਅਵਤਾਰ ਸਿੰਘ ਅਤੇ ਭਾਈ ਗੁਰਲੀਨ ਸਿੰਘ ਲੋਹਟਬੱਦੀ ਨੇ ਦੱਸਿਆ ਕਿ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਸਬੰਧੀ ਜਾਰੀ ਸਮਾਗਮਾਂ ਦੀ ਸਮਾਪਤੀ 14 ਅਪ੍ਰੈਲ ਨੂੰ ਵੈਸਾਖ ਦੀ ਸੰਗਰਾਂਦ ਮੌਕੇ ਹੋਵੇਗੀ | ਇਸ ਮੌਕੇ ਅੱਖਾਂ ਦਾ ਚੈੱਕਅੱਪ ਅਤੇ ਲੈਨਜ਼ ਪਾਉਣ ਲਈ ਮੁਫ਼ਤ ਕੈਂਪ ਵੀ ਲਗਾਇਆ ਜਾਵੇਗਾ | ਬਾਵਾ ਜੀ ਨੇ ਦੱਸਿਆ ਕਿ ਅੱਖਾਂ ਦੇ ਕੈਂਪਾਂ ਲਈ ਹਠੂਰ/ਕੈਨੇਡਾ ਵਾਲੇ ਪਰਿਵਾਰ ਵਲੋਂ ਵੀ ਸੇਵਾ ਕਰਵਾਈ ਜਾ ਰਹੀ ਹੈ |
ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ (ਸਰਪ੍ਰਸਤ)


Ad Position 22
No active advertisement
ਪਿਛਲੀ ਖ਼ਬਰ ਗੁਰਬਾਣੀ ਪੜ੍ਹਨ ਅਤੇ ਸੰਗਤ ਕਰਨ ਨਾਲ ਮਨੁੱਖੀ ਮਨ ਸ਼ਾਂਤ ਹੁੰਦਾ ਹੈ-ਸੰਤ ਜਸਦੇਵ ਸਿੰਘ ਲੋਹਟਬੱਦੀ ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ
Ad Position 24