ਰਾਏਕੋਟ, 3 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੁਰਜ ਨਕਲੀਆਂ ਵਿਖੇ ਵਿੱਦਿਅਕ ਸ਼ੈਸ਼ਨ 2025-26 ਦੇ ਨਤੀਜੇ ਐਲਾਨਣ ਲਈ ਸਾਲਾਨਾ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਵਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਪੁਜੀਸ਼ਨਾਂ ਹਾਸਲ ਕਰਨ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਦੇ ਪਤਵੰਤਿਆਂ ਵਲੋਂ ਸਨਮਾਨ ਚਿੰਨ੍ਹ ਦਿੰਦਿਆਂ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਸਰਪੰਚ ਗੁਰਜੰਟ ਸਿੰਘ ਬੁਰਜ ਨਕਲੀਆਂ, ਸੁਖਦੇਵ ਸਿੰਘ ਮੈਂਬਰ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਚਰਨ ਸਿੰਘ, ਗੁਰਚਰਨ ਸਿੰਘ, ਛਿੰਦਰਪਾਲ ਸਿੰਘ, ਡਾ: ਗੁਰਚਰਨ ਸਿੰਘ, ਡਾ: ਪਰਮਜੀਤ ਸਿੰਘ, ਮਾ: ਜਸਮੇਲ ਸਿੰਘ, ਸੁਨੀਲ ਲੇਖੀ ਆਦਿ ਸ਼ਖ਼ਸੀਅਤਾਂ ਉਚੇਚੇ ਤੌਰ 'ਤੇ ਸ਼ਾਮਿਲ ਹੋਈਆਂ | ਇਸ ਮੌਕੇ ਸਕੂਲ ਸਟਾਫ਼ ਮਨਦੀਪ ਸਿੰਘ ਹੈੱਡ ਟੀਚਰ, ਕੇਸਰ ਸਿੰਘ, ਲਖਵੀਰ ਕੌਰ, ਮਨਿੰਦਰ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ |