08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸਿੰਮਕ ਗੋਤ ਦੇ ਜਠੇਰਿਆ ਦੇ ਅਸਥਾਨ ’ਤੇ ਮੇਲਾ ਕਰਵਾਇਆ

ਚੌਂਕੀਮਾਨ, 9 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਸਵੱਦੀ ਕਲਾਂ ਵਿਖੇ ਸਿੰਮਕ ਗੋਤ ਦੇ ਜਠੇਰਿਆ ਦੇ ਅਸਥਾਨ ’ਤੇ ਸਿੰਮਕ ਗੋਤ ਵਾਲੇ ਭਾਈਚਾਰੇ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਮੇਲਾ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਵੱਦੀ (ਇਲੋੈਕਟ੍ਰੀਕਲ ਇੰਜੀਨੀਅਰ), ਸਰਪ੍ਰਸਤ ਹਰਬੰਸ ਸਿੰਘ, ਕੁਲਦੀਪ ਸਿੰਘ ਸੋਨੀ ਸਵੱਦੀ, ਖ਼ਜ਼ਾਨਚੀ ਦਲਜੀਤ ਸਿੰਘ ਤੇ ਆਰਕੀਟੇਕਟ ਰਣਧੀਰ ਸਿੰਘ ਦੱਸਿਆ ਕੇ ਪੂਰੇ ਪੰਜਾਬ ਤੇ ਵਿਦੇਸ਼ ਤੋਂ ਲੋਕ ਸਿੰਮਕ ਗੋਤ ਵਾਲੇ ਜਠੇਰਿਆ ਦੇ ਅਸਥਾਨ ’ਤੇ ਆ ਕੇ ਨਤਮਸਤਕ ਹੋਏ ਤੇ ਲੱਡੂਆਂ ਸਮੇਤ ਵੱਖ-ਵੱਖ ਪਕਵਾਨਾਂ ਦੇ ਪ੍ਰਸਾਦ ਚੜ੍ਹਾਏ ਗਏ।

Ad Position 21
No active advertisement
ਅਜੀਤ ਡੈਸਕ 10-11-2026
ਚੌਂਕੀਮਾਨ, 9 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਸਵੱਦੀ ਕਲਾਂ ਵਿਖੇ ਸਿੰਮਕ ਗੋਤ ਦੇ ਜਠੇਰਿਆ ਦੇ ਅਸਥਾਨ ’ਤੇ ਸਿੰਮਕ ਗੋਤ ਵਾਲੇ ਭਾਈਚਾਰੇ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਮੇਲਾ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਵੱਦੀ (ਇਲੋੈਕਟ੍ਰੀਕਲ ਇੰਜੀਨੀਅਰ), ਸਰਪ੍ਰਸਤ ਹਰਬੰਸ ਸਿੰਘ, ਕੁਲਦੀਪ ਸਿੰਘ ਸੋਨੀ ਸਵੱਦੀ, ਖ਼ਜ਼ਾਨਚੀ ਦਲਜੀਤ ਸਿੰਘ ਤੇ ਆਰਕੀਟੇਕਟ ਰਣਧੀਰ ਸਿੰਘ ਦੱਸਿਆ ਕੇ ਪੂਰੇ ਪੰਜਾਬ ਤੇ ਵਿਦੇਸ਼ ਤੋਂ ਲੋਕ ਸਿੰਮਕ ਗੋਤ ਵਾਲੇ ਜਠੇਰਿਆ ਦੇ ਅਸਥਾਨ ’ਤੇ ਆ ਕੇ ਨਤਮਸਤਕ ਹੋਏ ਤੇ ਲੱਡੂਆਂ ਸਮੇਤ ਵੱਖ-ਵੱਖ ਪਕਵਾਨਾਂ ਦੇ ਪ੍ਰਸਾਦ ਚੜ੍ਹਾਏ ਗਏ। ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਮੇਲਾ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ ਤੇ ਸਿੰਮਕ ਗੋਤ ਵਾਲੇ ਲੋਕ ਇੱਕਠੇ ਹੋ ਕੇ ਇੱਕ ਦੂਜੇ ਨੂੰ ਮਿਲਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ। ਇਸ ਮੌਕੇ ਪ੍ਰਬੰਧਕੀ ਕਮੇਟੀ ਵੱਲੋਂ ਗੁਰਦੀਪ ਸਿੰਮਕ ਯੂ.ਐੱਸ.ਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਵੱਦੀ (ਇਲੋੈਕਟ੍ਰੀਕਲ ਇੰਜੀਨੀਅਰ) ਨੇ ਪਿੰਡ ਸਵੱਦੀ ਕਲਾਂ ਤੇ ਸਵੱਦੀ ਪੱਛਮੀ ਦੇ ਨਗਰ ਨਿਵਾਸੀਆਂ ਦਾ ਪ੍ਰਬੰਧਕੀ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ ਜੋ ਕੇ ਮੇਲਾ ਕਰਵਾਉਣ ਵਿਚ ਵੱਡਾ ਸਹਿਯੋਗ ਦਿੰਦੇ ਹਨ। ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਪੂਰੀਆਂ ਛੋਲਿਆ ਸਮੇਤ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਹੈਪੀ, ਜਸਵੀਰ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ ਪੱਪੀ, ਸਤਨਾਮ ਸਿੰਘ ਸਿੰਮਕ, ਸੇਵਾਦਾਰ ਪਾਲਾ ਸਿੰਘ, ਜਸਵਿੰਦਰ ਸਿੰਘ, ਬੱਬੂ ਸਿੰਮਕ, ਗੁਰਦੀਪ ਸਿੰਘ ਨੀਟਾ ਤੇ ਪਰਮਜੀਤ ਸਿੰਘ ਪਟਵਾਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਵਿਆਂ ਦੀ ਲੋਅ ਤੇ ਰੰਗੋਲੀਆਂ ਦੇ ਰੰਗਾਂ ਨਾਲ ਆਰੀਆ ਸਕੂਲ ਰਿਹਾ ਰੌਸ਼ਨ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਦਾ ਅੰਤਰ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24