ਜਗਰਾਉਂ, 3 ਅਪ੍ਰੈਲ (ਵਿਨੋਦ ਕੁਮਾਰ)-ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਨਵੇਂ ਵਿੱਦਿਅਕ ਵਰ੍ਹੇ 2026-27 ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਇਸ ਮੌਕੇ ਸਮੂਹ ਮਾਤਾ-ਪਿਤਾ ਸਾਹਿਬਾਨ, ਅਧਿਆਪਕ ਅਤੇ ਵਿਦਿਆਰਥੀਆਂ ਵਲੋਂ ਹਾਜ਼ਰੀ ਲਗਾਈ ਗਈ | ਇਸ ਮੌਕੇ ਪਿ੍ੰਸੀਪਲ ਮੈਡਮ ਰੀਨਾ ਜੈਦਕਾ ਨੇ ਕਿਹਾ ਕਿ ਸਪਰਿੰਗ ਡਿਊ ਸਕੂਲ ਪਿਛਲੇ 26 ਸਾਲਾਂ ਤੋਂ ਇਲਾਕੇ ਦੀ ਇਕ ਸਿਰਕੱਢ ਸੰਸਥਾ ਹੈ, ਜਿਸ ਵਿਚ ਹਜ਼ਾਰਾਂ ਹੀ ਵਿਦਿਆਰਥੀ ਪੜ੍ਹ ਕੇ ਡਾਕਟਰ, ਇੰਜੀਨੀਅਰ ਅਤੇ ਸਰਕਾਰੀ ਅਫ਼ਸਰ ਬਣ ਚੁੱਕੇ ਹਨ | ਇਸਦੇ ਨਾਲ ਹੀ ਹਰ ਸਾਲ ਕਾਫ਼ੀ ਵਿਦਿਆਰਥੀ ਬਾਹਰਲੇ ਦੇਸ਼ਾਂ ਵਿਚ ਪੜ੍ਹਨ ਲਈ ਜਾਂਦੇ ਹਨ | ਸਕੂਲ ਅਧਿਆਪਕਾਂ ਵਲੋਂ ਦਿੱਤੀ ਜਾਣ ਵਾਲੀ ਉਚੇਰੀ ਸਿੱਖਿਆ ਕਾਰਨ ਹੀ ਵਿਦਿਆਰਥੀ ਬਾਰ੍ਹਵੀਂ ਕਲਾਸ ਤੋਂ ਬਾਅਦ ਜਿੱਥੇ ਆਈਲੈਟਸ ਵਿਚ ਵਧੀਆ ਬੈਂਡ ਲੈਂਦੇ ਹਨ, ਉੱਥੇ ਨਾਲ ਹੀ ਬਾਹਰਲੇ ਮੁਲਕਾਂ ਵਿਚ ਪੜ੍ਹ ਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰਦੇ ਹਨ | ਉਨ੍ਹਾਂ ਵਲੋਂ ਸਾਰੇ ਮਾਤਾ-ਪਿਤਾ ਸਾਹਿਬਾਨ, ਅਧਿਆਪਕ ਅਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਵਧਾਈ ਦਿੱਤੀ | ਪ੍ਰਧਾਨ ਮਨਜੋਤ ਕੁਮਾਰ ਨੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ-ਪਿਤਾ ਨੂੰ ਵਿੱਦਿਆ ਦੇ ਖੇਤਰ ਵਿਚ ਕਈ ਸਾਲਾਂ ਤੋ ਕੰਮ ਕਰ ਰਹੇ ਵਧੀਆ ਸਕੂਲਾਂ ਵਿਚ ਹੀ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉਣਾ ਚਾਹੀਦਾ ਹੈ | ਵਾਇਸ ਪਿ੍ੰਸੀਪਲ ਬੇਅੰਤ ਕੁਮਾਰ ਨੇ ਕਿਹਾ ਕਿ ਸਪਰਿੰਗ ਡਿਊ ਸਕੂਲ 26 ਸਾਲਾਂ ਤੋਂ ਇਲਾਕੇ ਵਿਚ ਵਧੀਆ ਸਿੱਖਿਆ ਪ੍ਰਦਾਨ ਕਰ ਰਿਹਾ ਹੈ | ਉਸੇ ਤਰ੍ਹਾਂ ਆਉਣ ਵਾਲੇ ਸਾਲਾਂ ਵਿਚ ਵੀ ਵਧੀਆ ਕਾਰਗੁਜਾਰੀ ਕਰਦਾ ਰਹੇਗਾ | ਇਸ ਮੌਕੇ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦੁਰ ਸਿੰਘ ਸਿੱਧੂ, ਹਰਜੀਤ ਸਿੰਘ ਸਿੱਧੂ ਯੂ.ਐੱਸ.ਏ, ਅਧਿਆਪਕ ਬਲਜੀਤ ਸਿੰਘ, ਮੈਡਮ ਕੁਲਜੀਤ ਕੌਰ, ਹਰਮਨਦੀਪ ਕੌਰ, ਸ਼ਰਨਜੀਤ ਕੌਰ, ਜਗਸੀਰ ਸ਼ਰਮਾ, ਜਗਦੀਪ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ |