ਚੌਕੀਮਾਨ, 3 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਆਪਣੇ ਕੀਤੇ ਵਾਅਦੇ ਅਨੁਸਾਰ ਆਪਣੀ ਨੇਕ ਕਮਾਈ ਵਿਚੋਂ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਬੀਬੀ ਪਵਿੱਤਰ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਬਲਜੀਤ ਕੌਰ, ਬੀਬੀ ਕੁਲਵੰਤ ਕੌਰ ਤੇ ਬੀਬੀ ਪਰਮਜੀਤ ਕੌਰ ਨੂੰ ਭਰਪੂਰ ਸਿੰਘ ਧਾਲੀਵਾਲ, ਮਾ: ਬਲਜਿੰਦਰ ਸਿੰਘ ਚੌਂਕੀਮਾਨ, ਅੰਬਰਦੀਪ ਸਿੰਘ ਕੱਕੂ ਮਾਨ, ਸਾਬਕਾ ਸਰਪੰਚ ਇਕਬਾਲ ਸਿੰਘ ਤਾਸਾ, ਬਲਾਕ ਸੰਮਤੀ ਮੈਂਬਰ ਰਾਜਦੀਪ ਸਿੰਘ ਖ਼ਾਲਸਾ, ਪੰਚ ਮਨਪ੍ਰੀਤ ਸਿੰਘ ਅਮਨਾ ਧਾਲੀਵਾਲ ਤੇ ਪੰਚ ਰੇਂਕੂ ਧਾਲੀਵਾਲ ਦੀ ਹਾਜ਼ਰੀ ਵਿਚ ਦਿੱਤੇ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੱਤੀ ਧਾਲੀਵਾਲ (ਪਾਣੀ ਵਾਲੀ ਟੈਂਕੀ ਦੇ ਸਾਹਮਣੇ) ਇਕ ਗਲੀ ਵਿਚ ਇੰਟਰਲਾਕ ਟਾਇਲਾਂ ਤੇ ਸੀਵਰੇਜ ਪਾਉਣਾ ਸੀ ਤੇ ਪਿੰਡ ਵਾਸੀਆਂ ਨੇ ਮੇਰੇ ਤੋਂ ਇਕ ਲੱਖ ਰੁਪਏ ਦੀ ਮੱਦਦ ਮੰਗੀ ਸੀ ਤੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਕੰਮ ਮੁਕੰਮਲ ਹੋ ਜਾਵੇਗਾ, ਮੈਂ ਪੈਸੇ ਦੇ ਦੇਵਾਗਾਂ ਤੇ ਗਲੀ ਦਾ ਕੰਮ ਮੁਕੰਮਲ ਹੋਣ 'ਤੇ ਅੱਜ ਮੈਂ ਆਪਣਾ ਕੀਤਾ ਵਾਅਦਾ ਪੂਰਾ ਕੀਤਾ | ਇਸ ਮੌਕੇ ਵਿਧਾਇਕ ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ਮੇਰਾ ਪਰਿਵਾਰ ਹੈ ਤੇ ਮੇਰਾ ਫਰਜ਼ ਬਣਦਾ ਹੈ ਕੇ ਮੈਂ ਹਲਕਾ ਵਾਸੀਆਂ ਨਾਲ ਖੜ੍ਹਾਂ ਤੇ ਉਨ੍ਹਾਂ ਦੇ ਕੰਮ ਕਰਵਾ ਸਕਾ ਕਿਉਂਕਿ ਹਲਕਾ ਵਾਸੀ ਮੇਰੇ ਨਾਲ ਹਮੇਸ਼ਾ ਖੜ੍ਹੇ ਹਨ, ਜਿਨ੍ਹਾਂ ਨੇ ਮੇਰੀ ਪਿੱਠ ਨਹੀਂ ਲੱਗਣ ਦਿੱਤੀ | ਇਸ ਮੌਕੇ ਹਾਜ਼ਰ ਹਰਜਿੰਦਰ ਸਿੰਘ ਧਾਲੀਵਾਲ ਫੌਜੀ, ਅਵਤਾਰ ਸਿੰਘ ਧਾਲੀਵਾਲ, ਸੁਖਵੀਰ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ ਤੇ ਚਰਨ ਸਿੰਘ (ਸਾਰੇ ਗਲੀ ਨਿਵਾਸੀਆਂ) ਨੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਗਲੀ ਬਣਾ ਸਕੇ | ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ, ਨੌਜਵਾਨ ਵੀਰਾਂ ਤੇ ਬੀਬੀਆਂ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸੁਖਦੀਪ ਸਿੰਘ ਗੋਸਾ, ਗੁਰਵਿੰਦਰ ਸਿੰਘ ਧਾਲੀਵਾਲ, ਹੈਰੀ ਧਾਲੀਵਾਲ, ਦਰਸਪ੍ਰੀਤ ਸਿੰਘ ਚੌਂਕੀਮਾਨ, ਜੋਤੀ ਬਰਾੜ ਆਦਿ ਹਾਜ਼ਰ ਸਨ |