04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸ੍ਰੀ ਰਾਮ ਕਾਲਜ ਡੱਲਾ ਵਿਖੇ ਜੂਨੀਅਰ ਵਿਦਿਆਰਥਆਂ ਨੇ ਸੀਨੀਅਰਾਂ ਨੂੰ ਵਿਦਾਇਗੀ ਪਾਰਟੀ ਦਿੱਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਹਠੂਰ, 4 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਰਾਮ ਕਾਲਜ ਡੱਲਾ ਵਿਖੇ ਕਾਲਜ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦੇਣ ਲਈ ਸਮਾਗਮ ਕਰਵਾਇਆ ਗਿਆ | ਕਾਲਜ ਦੇ ਪਿ੍ੰਸੀਪਲ ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬੀ.ਏ. ਭਾਗ ਤੀਜਾ, ਐੱਮ.ਏ. ਭਾਗ ਦੂਜਾ ਤੇ ਪੀ.ਜੀ.ਡੀ.ਸੀ.ਏ. ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੂਨੀਅਰਜ਼ ਵਲੋਂ ਅੱਜ ਵਿਦਾਇਗੀ ਪਾਰਟੀ ਦਿੱਤੀ ਗਈ | ਜੂਨੀਅਰ ਵਿਦਿਆਰਥੀਆਂ ਨੇ ਕਾਲਜ 'ਚੋਂ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਗੋਂ ਹੋਰ ਬੁਲੰਦੀਆਂ ਪ੍ਰਾਪਤ ਕਰਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ | ਇਸ ਪਾਰਟੀ ਨੂੰ ਖੁਸ਼ਨੁਮਾ ਬਣਾਉਣ ਲਈ ਜੂਨੀਅਰ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰ ਵਿਦਿਆਰਥੀਆਂ ਲਈ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਜਿਸ ਵਿਚ ਗੀਤ, ਸਮੂਹ ਨਾਚ, ਗਿੱਧਾ, ਭੰਗੜਾ, ਸ਼ੇਅਰੋ-ਸ਼ਾਇਰੀ ਆਦਿ ਦੇ ਨਾਲ-ਨਾਲ ਸੀਨੀਅਰ ਵਿਦਿਆਰਥੀਆਂ ਤੋਂ ਮਾਡਲਿੰਗ ਵੀ ਕਰਵਾਈ ਗਈ | ਇਸ ਵਿਚ ਤਿੰਨ ਗੇੜ ਰੱਖੇ ਗਏ | ਪਹਿਲਾ ਗੇੜ ਮਾਡਲਿੰਗ ਅਤੇ ਆਪਣੀ ਜਾਣ-ਪਛਾਣ ਨਾਲ ਸੰਬੰਧਿਤ ਸੀ | ਦੂਜਾ ਪ੍ਰਤੀਭਾਗੀਆਂ ਦੀ ਪ੍ਰਤਿਭਾ ਨਾਲ ਸੰਬੰਧਿਤ ਮੁਕਾਬਲਾ ਸੀ ਅਤੇ ਤੀਜਾ ਗੇੜ ਪ੍ਰਸ਼ਨ ਉੱਤਰੀ ਸੀ | ਇੰਨ੍ਹਾਂ ਤਿੰਨਾਂ ਗੇੜਾਂ 'ਚੋਂ ਅੱਵਲ ਰਹਿਣ ਵਾਲੇ ਇਕ ਲੜਕੀ ਅਤੇ ਇਕ ਲੜਕੇ ਨੂੰ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ ਚੁਣਿਆ ਗਿਆ | ਮੁਕਾਬਲਿਆਂ 'ਚੋਂ ਮਿਸ ਫੇਅਰਵੈੱਲ ਦਾ ਖਿਤਾਬ ਬੀ.ਕਾਮ ਭਾਗ ਤੀਜਾ ਦੀ ਵਿਦਿਆਰਥਣ ਕਿਰਨਜੀਤ ਕੌਰ ਅਤੇ ਮਿਸਟਰ ਫੇਅਰਵੈਲ ਦਾ ਖਿਤਾਬ ਬੀ.ਕਾਮ ਭਾਗ ਤੀਜਾ ਦੇ ਵਿਦਿਆਰਥੀ ਨਵਜੋਤ ਸਿੰਘ ਨੇ ਜਿੱਤਿਆ | ਕਾਲਜ ਦੇ ਪਿ੍ੰਸੀਪਲ ਪ੍ਰਭਜੀਤ ਸਿੰਘ ਨੇ ਮਿਸ ਫੇਅਰਵੈਲ ਤੇ ਮਿਸਟਰ ਫੇਅਰਵੈਲ ਨੂੰ ਵਧਾਈਆਂ ਦਿੰਦਿਆਂ ਹੋਇਆਂ ਸਾਰੇ ਹੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ਜਿੱਥੇ ਇਨ੍ਹਾਂ ਵਿਦਿਆਰਥੀਆਂ ਦੇ ਹੁਨਰ ਮਿਹਨਤ ਅਤੇ ਪੜ੍ਹਾਈ ਪੂਰੀ ਹੋਣ 'ਤੇ ਉਨ੍ਹਾਂ ਨੂੰ ਮਾਣ ਹੈ, ਉੱਥੇ ਆਪਣੇ ਹੋਣਹਾਰ ਵਿਦਿਆਰਥੀਆਂ ਦੇ ਕਾਲਜ ਤੋਂ ਵਿਦਾਇਗੀ ਕਾਰਨ ਦੁੱਖ ਵੀ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਅਗਾਂਹ ਵੀ ਚੰਗੇਰੇ ਭਵਿੱਖ ਲਈ ਹੋਰ ਉਸਾਰੂ ਪੁਲਾਂਘਾਂ ਪੁੱਟਣ ਲਈ ਸ਼ੁਭਕਾਮਨਾਵਾਂ ਦਿੱਤੀਆਂ | ਅੰਤ ਸੀਨੀਅਰ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਅਧਿਆਪਕਾਂ ਅਤੇ ਆਪਣੇ ਜੂਨੀਅਰ ਵਿਦਿਆਰਥੀ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਆਪਣੇ ਅਧਿਆਪਕਾਂ ਦੇ ਦਰਸਾਏ ਰਸਤਿਆਂ 'ਤੇ ਚੱਲਣ ਦਾ ਵਾਅਦਾ ਕੀਤਾ | ਇਹ ਸਮਾਗਮ ਯਾਦਗਾਰ ਹੋ ਨਿਬੜਿਆ | ਇਸ ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥਣ ਸੰਦੀਪ ਕੌਰ ਨੇ ਨਿਭਾਈ | ਇਸ ਪ੍ਰੋਗਰਾਮ ਵਿਚ ਕੋਆਰਡੀਨੇਟਰ ਦੀ ਡਿਊਟੀ ਪ੍ਰੋਫੈਸਰ ਨਵਨੀਤ ਕੌਰ ਅਤੇ ਪ੍ਰੋਫੈਸਰ ਗੁਰਤੀਰਥ ਕੌਰ ਨੇ ਨਿਭਾਈ | ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਨੂੰ ਏ.ਡੀ.ਸੀ. ਜਗਰਾਉਂ ਦੇ ਕੀਤੇ ਜਾ ਰਹੇ ਘਿਰਾਓ ਨੂੰ ਲੈ ਕੇ ਬੀ.ਕੇ.ਯੂ. (ਡਕੌਂਦਾ) ਦੀ ਮੀਟਿੰਗ <br/> ਅਗਲੀ ਖ਼ਬਰ ਸਪਰਿੰਗ ਡਿਊ ਸਕੂਲ ਦੀ ਵਿਦਿਆਰਥਣ ਆਤਮਜੀਤ ਕੌਰ ਨੇ ਪੰਜਾਬ ਸਟੇਟ ਰੋਇੰਗ ਚੈਂਪੀਅਨਸ਼ਿਪ ਵਿਚ ਸੋਨ ਤੇ ਚਾਂਦੀ ਦੇ ਤਗਮੇ ਜਿੱ...
Ad Position 24