05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਆਲੂ ਉਤਪਾਦਕਾਂ ਨੂੰ ਭਾਰੀ ਸੰਕਟ 'ਚੋਂ ਕੱਢਣ ਲਈ ਪੰਜਾਬ ਸਰਕਾਰ ਖ਼ਰੀਦ ਲਈ ਅੱਗੇ ਆਵੇ- ਲਲਤੋਂ/ਤਲਵੰਡੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਮੁੱਲਾਂਪੁਰ-ਦਾਖਾ, 4 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਇਕ ਪਾਸੇ ਜਲਵਾਯੂ ਵਿਚ ਤਬਦੀਲੀ ਨਾਲ ਕਣਕ, ਸਰੋਂ, ਹੋਰ ਫ਼ਸਲਾਂ ਮੀਂਹ-ਹਨੇਰੀ ਨੇ ਤਬਾਹ ਕਰ ਸੁੱਟੀਆਂ, ਸਰਕਾਰਾਂ ਵਲੋਂ ਮੁਆਵਜ਼ਾ ਤਾਂ ਦੂਰ ਅਜੇ ਤੱਕ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਫ਼ਸਲਾਂ ਦੀ ਗਿਰਦਾਵਰੀ ਤੱਕ ਨਹੀਂ ਕਰਵਾਈ, ਦੂਜੇ ਪਾਸੇ ਆਲੂ ਫ਼ਸਲ ਲਈ ਬੇਤਹਾਸ਼ਾ ਮੰਦੀ ਨਾ ਸਿਰਫ਼ ਆਲੂ ਫ਼ਸਲ ਦੀ ਵਿਕਰੀ ਨੂੰ ਪ੍ਰਭਾਵਿਤ ਕਰ ਰਹੀ ਹੈ, ਬਲਕਿ ਕਿਸਾਨਾਂ ਦੀ ਆਰਥਿਕ ਸਥਿਰਤਾ ਨੂੰ ਵੀ ਖਤਰੇ ਵਿਚ ਪਾ ਰਹੀ ਹੈ, ਔਖ ਦੀ ਘੜੀ ਆਲੂ ਉਤਪਾਦਕਾਂ ਨੂੰ ਭਾਰੀ ਸੰਕਟ 'ਚੋਂ ਕੱਢਣ ਲਈ ਪੰਜਾਬ ਸਰਕਾਰ ਵਾਜਬ ਰੇਟਾਂ 'ਤੇ ਆਲੂ ਦੀ ਖਰੀਦ ਲਈ ਅੱਗੇ ਆਵੇ | ਇਹ ਪ੍ਰਗਟਾਵਾ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ 'ਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ ਵਲੋਂ ਕੀਤਾ | ਲਲਤੋਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਜਿਵੇਂ 23 ਫ਼ਸਲਾਂ 'ਤੇ ਐੱਮ.ਐੱਸ.ਪੀ ਦਾ ਵਾਅਦਾ ਕਰਕੇ ਕਰਕੇ ਲਾਗੂ ਕਰਨ ਤੋਂ ਕੇਂਦਰ ਭੱਜ ਰਿਹਾ | ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਆਮ ਚੋਣਾਂ 'ਚ ਚੁਟਕੀ ਨਾਲ ਐੱਮ.ਐੱਸ.ਪੀ ਦੇਣ ਵਾਲੀ ਆਪ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੀ ਚੁੱਪ ਵੀ ਆਮ ਆਦਮੀ ਪਾਰਟੀ ਨੂੰ ਅਗਾਮੀ ਚੋਣਾਂ 'ਚ ਮੁਸ਼ਕਿਲਾਂ ਖੜ੍ਹੀਆਂ ਕਰੇਗੀ, ਕਿਉਂਕਿ ਸਾਲ 2027 'ਚ ਵੋਟ ਮੰਗਣ ਪਹੁੰਚੇ ਆਪ ਪਾਰਟੀ ਦੇ ਆਗੂਆਂ ਨੂੰ ਲੋਕਾਂ ਨੇ ਕਹਿਣਾ ਕਿ ਐੱਮ.ਐੱਸ.ਪੀ ਵਾਲੀ ਬੀਬੀ ਨੂੰ ਲੈ ਕੇ ਆਉ | ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਪ੍ਰਤੀ ਗੱਟਾ 150, ਪ੍ਰਤੀ ਕੁਇੰਟਲ 300 ਦੇ ਹਿਸਾਬ ਨਾਲ ਵਿਕ ਰਹੇ ਆਲੂ ਦੀ ਫ਼ਸਲ ਪਾਲਣ ਲਈ ਕਿਸਾਨ ਦਾ 55 ਤੋਂ 65 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚ ਆਉਂਦਾ ਹੈ | ਆਲੂ ਭਰਨ ਲਈ ਬੋਰੀ ਵੀ ਵਪਾਰੀ ਨੇ 23 ਰੁਪਏ ਦੀ ਕਰ ਦਿੱਤੀ, ਕਈ ਪਿੰਡਾਂ 'ਚ ਦੁਖੀ ਕਿਸਾਨ ਆਲੂ ਦੀ ਫ਼ਸਲ ਖੇਤਾਂ 'ਚ ਵਾਹ ਰਿਹਾ | ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਲਈ ਹਜ਼ਾਰਾਂ ਕਰੋੜ ਦਾ ਬਜ਼ਟ ਹੈ, ਦੱਸਿਆ ਜਾਵੇ ਇਸ ਯੋਜਨਾ ਲਈ ਕਿੰਨੇ ਕਿਸਾਨਾਂ ਨੂੰ ਕੀ ਲਾਭ ਮਿਲਿਆ | ਲਲਤੋਂ ਕਿਹਾ ਕਿ ਵੰਨ-ਸੁਵੰਨੀ ਕਾਸ਼ਤ ਦਾ ਢੰਡੋਰਾ ਪਿੱਟ ਰਹੀਆਂ ਕੇਂਦਰ ਤੇ ਰਾਜ ਸਰਕਾਰਾਂ ਹੁਣ ਸਪਸ਼ਟ ਕਰਨ ਕਿ ਆਲੂ, ਸਰੋਂ, ਸੂਰਜਮੁਖੀ, ਸੋਇਆ ਦੀ ਫ਼ਸਲ ਲਈ ਕਿਸਾਨ ਨੂੰ ਵਪਾਰੀ ਦੇ ਰਹਿਮੋ-ਕਰਮ 'ਤੇ ਕਿਉਂ ਛੱਡਿਆ ਗਿਆ | ਮੀਟਿੰਗ ਵਿਚ ਭਾਰਤ-ਅਮਰੀਕਾ ਵਪਾਰਕ ਸਮਝੌਤਿਆਂ ਦੀ ਵੀ ਨਿੰਦਾ ਹੋਈ | ਇਸ ਸਮੇਂ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਗੁਰਸੇਵਕ ਸਿੰਘ ਸੋਨੀ ਸਵੱਦੀ, ਸੋਹਣ ਸਿੰਘ ਸਵੱਦੀ, ਕੁਲਦੀਪ ਸਿੰਘ ਸਵੱਦੀ, ਨਿਰੰਜਨ ਸਿੰਘ ਕੁਲਾਰ, ਤੇਜਿੰਦਰ ਸਿੰਘ ਵਿਰਕ, ਗੁਰਦੇਵ ਸਿੰਘ ਢੱਟ, ਗੁਰਚਰਨ ਸਿੰਘ ਤਲਵੰਡੀ, ਗੁਰਚਰਨ ਸਿੰਘ ਮੰਡਿਆਣੀ, ਲਛਮਣ ਸਿੰਘ ਸਿੱਧਵਾਂ, ਅੰਮਿ੍ਤਪਾਲ ਸਿੰਘ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਹਰਪਾਲ ਸਿੰਘ ਸਵੱਦੀ, ਹੋਰ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਨੇ ਪਿੰਡ ਲੋਹਗੜ੍ਹ ਵਿਖੇ ਲੋੜਵੰਦ ਪਰਿਵਾਰ ਦੀ ਕੀਤੀ ਆਰਥਿਕ ਮਦਦ <br/> ਅਗਲੀ ਖ਼ਬਰ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲਾ ਸ਼ੁਰੂ <br/>
Ad Position 24