05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਮਾਪਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਚੌਂਕੀਮਾਨ, 4 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਐੱਨ.ਐੱਸ.ਐੱਸ ਯੂਨਿਟ ਵਲੋਂ ਸੱਤ ਰੋਜ਼ਾ ਐਨ.ਐੱਸ.ਐੱਸ ਕੈਂਪ 'ਵਿਕਸਤ ਭਾਰਤ ਅਤੇ ਡਰੱਗ ਫ਼ਰੀ ਸੁਸਾਇਟੀ' ਵਿਸ਼ੇ 'ਤੇ ਆਯੋਜਿਤ ਕੀਤਾ ਗਿਆ | ਇਸ ਕੈਂਪ ਵਿਚ ਵਲੰਟੀਅਰਾਂ ਨੇ ਉਤਸ਼ਾਹਪੂਰਵਕ ਸਮਾਜ ਸੁਧਾਰਕ ਗਤੀਵਿਧੀਆਂ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਫੈਲਾਈ | ਵਿਦਾਇਗੀ ਸਮਾਰੋਹ ਵਿਚ ਵਰਿੰਦਰ ਸਿੰਘ ਖੋਸਾ ਡੀ.ਐੱਸ.ਪੀ. ਮੁੱਲਾਂਪੁਰ-ਦਾਖਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਉਨ੍ਹਾਂ ਨੂੰ ਸੈਪਲਿੰਗ ਭੇਟ ਕਰਦਿਆਂ ਨਿੱਘੀ ਜੀ ਆਇਆਂ ਕਿਹਾ | ਡੀ.ਐੱਸ.ਪੀ. ਵਰਿੰਦਰ ਸਿੰਘ ਨੇ ਵਲੰਟੀਅਰਾਂ ਨੂੰ ਮੁਖਾਤਿਬ ਹੁੰਦਿਆਂ ਚੰਗੇ ਨਾਗਰਿਕ ਬਣਨ, ਨਸ਼ਿਆਂ ਤੋਂ ਦੂਰ ਰਹਿਣ, ਅਨੁਸਾਸ਼ਨ ਦੀ ਪਾਲਣਾ ਕਰਨ ਅਤੇ ਜ਼ਿੰਦਗੀ ਵਿਚ ਸਫ਼ਲ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ | ਸੱਤ ਰੋਜ਼ਾ ਕੈਂਪ ਵਿਚ ਵਲੰਟੀਅਰਾਂ ਨੇ ਵਿਭਿੰਨ ਗਤੀਵਿਧੀਆਂ ਜਿਨ੍ਹਾਂ ਵਿਚ ਕੈਂਪਸ ਦੀ ਸਫ਼ਾਈ, ਕੈਂਪਸ ਦੀ ਦਿੱਖ ਨੂੰ ਨਿਖਾਰਨ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਅਭਿਆਨ ਵਿਚ ਵੱਧ-ਚੜ੍ਹਕੇ ਭਾਗ ਲਿਆ | ਵਲੰਟੀਅਰਾਂ ਦੁਆਰਾ ਸਿੱਧਵਾਂ ਪਿੰਡ ਵਿਚ ਨਸ਼ਿਆਂ ਦੀ ਰੋਕਥਾਮ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਹਿਤ ਜਾਗਰੂਕਤਾ ਰੈਲੀ ਵੀ ਕੱਢੀ ਗਈ | ਇਸ ਵਰਕਸ਼ਾਪ ਵਿਚ ਵਲੰਟੀਅਰਾਂ ਨੂੰ ਬੇਕਾਰ ਪਈਆਂ ਵਸਤਾਂ ਤੋਂ ਰੋਜ਼ਾਨਾ ਜੀਵਨ ਵਿਚ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੀ ਸਿਖਲਾਈ ਦਿੱਤੀ ਗਈ | ਵਲੰਟੀਅਰਾਂ ਨੂੰ ਬੇਸਿਕ ਕੰਪਿਊਟਰ ਸਬੰਧੀ ਜਾਣਕਾਰੀ ਵੀ ਦਿੱਤੀ ਗਈ | ਵਲੰਟੀਅਰਾਂ ਦਾ ਵਿੱਦਿਅਕ ਟੂਰ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਅਤੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗੁਰੂਸਰ ਗੁਰੂਸਰ ਕਾਉਂਕੇ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਨਿਮਰਤਾ, ਸੇਵਾ ਅਤੇ ਸਿੱਖ ਰਹਿਤ ਮਰਿਯਾਦਾ ਦੀ ਜਾਣਕਾਰੀ ਦਿੱਤੀ ਗਈ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਵਲੰਟੀਅਰਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਅਤੇ ਭਿੰਨ-ਭਿੰਨ ਗਤੀਵਿਧੀਆਂ ਰਾਹੀਂ ਸਮਾਜਿਕ ਹਿੱਤਾਂ ਲਈ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ | ਇਹ ਕੈਂਪ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੌਰ ਅਤੇ ਡਾ. ਅਮਨਦੀਪ ਕੌਰ ਦੀ ਯੋਗ ਨਿਗਰਾਨੀ ਅਧੀਨ ਸਫ਼ਲਤਾਪੂਰਵਕ ਸੰਪੰਨ ਹੋਇਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਰਾੜਾ ਸਾਹਿਬ ਵਿਖੇ ਰਚਨਾਤਮਿਕ ਗਤੀਵਿਧੀਆਂ ਸੰਬੰਧੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਵਿਧਾਇਕ ਇਯਾਲੀ ਨੇ ਪਿੰਡ ਲੋਹਗੜ੍ਹ ਵਿਖੇ ਲੋੜਵੰਦ ਪਰਿਵਾਰ ਦੀ ਕੀਤੀ ਆਰਥਿਕ ਮਦਦ <br/>
Ad Position 24