ਮੁੱਲਾਂਪੁਰ-ਦਾਖਾ, 7 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)- ਸ੍ਰੀ ਸਤ ਈਸ਼ਵਰ ਮਹਾਂਦੇਵ ਮੰਦਰ ਮੰਡੀ ਮੁੱਲਾਂਪੁਰ ਵਿਖੇ ਮਾਂ ਚਿੰਤਪੁਰਨੀ ਵਿਸ਼ਾਲ ਚੌਂਕੀ ਸਮੇਂ ਮਾਂ ਭਗਤਾਂ ਦੀ ਵੱਡੀ ਇਕੱਤਰਤਾ ਜੁੜੀ | ਮਹਾਂਦੇਵ ਮੰਦਰ ਵਿਖੇ ਪੰਡਿਤ ਮਨੋਜ ਤਿਵਾੜੀ ਵਲੋਂ ਮਾਂ ਚਿੰਤਪੁਰਨੀ ਪਰਿਵਾਰ ਨੂੰ ਧਾਰਮਿਕ ਸਮਾਰੋਹ ਦੀ ਵਧਾਈ ਦਿੱਤੀ | ਚਿੰਤਪੁਰਨੀ ਦਰਬਾਰ ਤੋਂ ਮਾਤਾ ਦੀ ਜੋਤ ਸਮੂਹ ਸ਼ਹਿਰੀਆਂ ਵਲੋਂ ਸ਼ਹਿਰ ਦੀ ਪ੍ਰਕਰਮਾ ਬਾਅਦ ਸ਼ਿਵ ਮੰਦਰ ਵਿਖੇ ਪ੍ਰਚੰਡ ਕੀਤੀ ਗਈ | ਚੌਂਕੀ ਦੀ ਆਰੰਭਤਾ ਸਮੇਂ ਪਹਿਲਾਂ ਭਜਨ ਗਾਇਕ ਵਿੱਕੀ ਮਸ਼ਾਲ, ਉਪਰੰਤ ਨਾਮੀ ਭਜਨ ਗਾਇਕਾ ਗੁੱਡੂ ਵਾਧਵਾ ਵਲੋਂ ਮਾਂ ਚਿੰਤਪੁਰਨੀ ਦਾ ਗੁਣਗਾਇਨ ਕੀਤਾ | ਭਜਨ ਗਾਇਕਾ ਗੁੱਡੂ ਵਾਧਵਾ ਵਲੋਂ ਮਾਂ ਭਗਤਾਂ ਦੇ ਸਨਮੁਖ ਹੋ ਕੇ ਕਿਹਾ ਕਿ ਚਿੰਤਪੁਰਨੀ ਵਿਚ ਰਹਿਣ ਵਾਲੀ ਦੇਵੀ ਨੂੰ ਛਿੰਨਮਸਤਿਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਛਿੰਨਮਸਤਿਕਾ ਦੇਵੀ ਆਤਮ-ਬਲੀਦਾਨ ਦਾ ਇੱਕ ਬ੍ਰਹਮ ਰੂਪ ਹੈ | ਭਜਨ ਪਾਰਟੀ ਨੇ ਭਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ | ਪੂਰੀ ਰਾਤ ਵਿਸ਼ਾਲ ਚੌਕੀ 'ਚ ਜਿਥੇ ਮਾਂ ਚਿੰਤਪੁਰਨੀ ਦਾ ਗੁਣਗਾਇਨ ਹੁੰਦਾ ਰਿਹਾ | ਸੰਗਤ ਦੀ ਵਿਸ਼ਾਲ ਇਕੱਤਰਤਾ ਸਮੇਂ ਚੌਂਕੀ ਦੌਰਾਨ ਸ਼ੁਸ਼ੀਲ ਬਾਂਸਲ, ਰਾਹੁਲ ਗਰੋਵਰ, ਰਾਜੀਵ ਮਲਹੌਤਰਾ, ਗੋਲਡੀ ਗਾਬਾ, ਹਰਮਨ ਗੋਇਲ, ਦੀਪਕ ਅਗਰਵਾਲ, ਨਰੇਸ਼ ਬਾਂਸਲ, ਰਮਨ ਸਿੰਗਲਾ, ਪੰਕਜ ਗਰਗ, ਵਰੁਣ ਕਾਂਸਲ, ਅਭੇ ਬਾਂਸਲ, ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਸ਼ੁਭਮ ਗੋਇਲ, ਅਤੁਲ ਜਿੰਦਲ, ਗੋਰਵ ਚੌਧਰੀ, ਅਮਨ ਜੈਸਵਾਲ, ਸਨੀ ਗਿਲੀ, ਯੋਗੇਸ਼ ਗਾਬਾ, ਹਨੀ ਗਾਬਾ, ਸੁਨੀਲ ਮਿੱਤਲ, ਮਨੀ ਜੋਸ਼ੀ, ਪਰਮਿੰਦਰ ਚੌਧਰੀ, ਰਾਗਵ ਲੁਥਰਾ ਅਭੇ ਅਰੋੜਾ, ਜਿਗਰ ਗੋਇਲ, ਰਾਜਨ ਵਰਮਾ, ਨਰੇਸ਼ ਜਿੰਦਲ, ਰਾਵਿੰਦਰ ਪਾਲ ਕਾਲਾ, ਅਸ਼ਵਨੀ ਸਿੰਗਲਾ, ਰਾਮੇਸ਼ ਸਿੰਗਲਾ, ਸਜਣ ਬਾਂਸਲ ਬਜਰੰਗ ਬਾਂਸਲ, ਸੰਜੀਵ ਢੰਡ, ਰਾਕੇਸ਼ ਸਿੰਗਲਾ, ਨਤਿਨ ਬਾਂਸਲ, ਹੋਰ ਮੌਜੂਦ ਰਹੇ |