ਮੁੱਲਾਂਪੁਰ-ਦਾਖਾ, 8 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਿੰਡ ਈਸੇਵਾਲ (ਲੁਧਿ:) ਦੇ ਅਗਾਂਹਵਧੂ ਕਿਸਾਨ ਸੇਖੋਂ ਪਰਿਵਾਰ ਤੇਜਵੰਤ ਸਿੰਘ, ਜੱਗਾ ਜਗਵੰਤ ਸਿੰਘ, ਦੀਪਾ ਗੁਰਦੀਪ ਸਿੰਘ, ਗੁਰਬੰਤ ਕੌਰ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਇੰਨ੍ਹਾਂ ਦੇ ਸਤਿਕਾਰਯੋਗ ਪਿਤਾ ਮਹਿੰਦਰ ਸਿੰਘ ਸੇਖੋਂ ਅਕਾਲ ਚਲਾਣਾ ਕਰ ਗਏ | ਸਵ: ਮਹਿੰਦਰ ਸਿੰਘ ਦਾ ਸਸਕਾਰ ਅੱਜ ਵੀਰਵਾਰ 9 ਅਪ੍ਰੈਲ ਨੂੰ 11:30 ਵਜੇ ਸ਼ਮਸ਼ਾਨਘਾਟ ਈਸੇਵਾਲ ਵਿਖੇ ਹੋਵੇਗਾ | ਈਸੇਵਾਲ ਵਾਲੇ ਸੇਖੋਂ ਪਰਿਵਾਰ ਦੇ ਮੁਖੀ ਮਹਿੰਦਰ ਸਿੰਘ ਦੇ ਦਿਹਾਂਤ 'ਤੇ ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਜਥੇਦਾਰ ਮੱਘਰ ਸਿੰਘ ਬੜੈਚ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਰਾਮ ਆਸਰਾ ਸਿੰਘ ਚੱਕ ਕਲਾਂ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਸੁਖਦੇਵ ਸਿੰਘ ਚੱਕ, ਆੜ੍ਹਤੀ ਕਿ੍ਸ਼ਨ ਧੋਤੀਵਾਲਾ, ਮਨਜੀਤ ਸਿੰਘ ਹੰਬੜਾਂ, ਲਖਵੀਰ ਸਿੰਘ ਦੇਤਵਾਲ, ਸਤਨਾਮ ਸਿੰਘ ਬੜੈਚ, ਕੁਲਦੀਪ ਸਿੰਘ ਖ਼ਾਲਸਾ, ਡਾ: ਸੁਖਪਾਲ ਸਿੰਘ ਸੇਖੋਂ, ਮਨਜੀਤ ਸਿੰਘ ਈਸੇਵਾਲ, ਦਲਜੀਤ ਸਿੰਘ ਸਦਰਪੁਰਾ, ਨੰਬਰਦਾਰ ਬਲਜਿੰਦਰ ਸਿੰਘ, ਹੋਰਨਾਂ ਨੇ ਤੇਜਵੰਤ ਸਿੰਘ ਸੇਖੋਂ, ਜੱਗਾ ਜਗਵੰਤ ਸਿੰਘ ਨਾਲ ਦੁੱਖ ਪ੍ਰਗਟਾਇਆ |