ਜਗਰਾਉਂ, 8 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨ ਕਲੱਬ ਜਗਰਾਉਂ ਵਲੋਂ ਪਿੰਡ ਗਾਲਿਬ ਰਣ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ | ਕਲੱਬ ਦੇ ਪ੍ਰਧਾਨ ਲਾਇਨ ਡਾ: ਵਿਨੋਦ ਵਰਮਾਂ ਦੀ ਅਗਵਾਈ ਹੇਠ ਇਸ ਪ੍ਰੋਜੈਕਟ ਦਾ ਸਮੁੱਚਾ ਪ੍ਰਬੰਧ ਲਾਇਨ ਬੀਰਿੰਦਰ ਸਿੰਘ ਗਿੱਲ ਨੰਬਰਦਾਰ (ਸਾਬਕਾ ਪ੍ਰਧਾਨ) ਵਲੋਂ ਆਪਣੇ ਪਿਤਾ ਸ਼ੌਰੀਆ ਚੱਕਰ ਨਾਲ ਸਨਮਾਨਿਤ ਸਰਪੰਚ ਬਲਬੀਰ ਸਿੰਘ ਗਿੱਲ ਦੀ ਯਾਦ ਵਿਚ ਕੀਤਾ ਗਿਆ | ਸਕੂਲ ਸੈਂਟਰ ਹੈੱਡ ਅਧਿਆਪਕ ਹਰਪ੍ਰੀਤ ਸਿੰਘ ਨੇ ਕਲੱਬ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਲੱਬ ਵਲੋਂ ਇਲਾਕੇ ਵਿਚ ਕੀਤੀਆਂ ਜਾਣ ਵਾਲੀਆਂ ਹੋਰ ਨਿਸ਼ਕਾਮ ਸੇਵਾਵਾਂ ਦਾ ਜ਼ਿਕਰ ਕੀਤਾ | ਕਲੱਬ ਦੇ ਪੀ.ਆਰ.ਓ ਲਾਇਨ ਚਰਨਜੀਤ ਸਿੰਘ ਢਿੱਲੋਂ ਨੇ ਕਲੱਬ ਵਲੋਂ ਹੋਰ ਸਕੂਲਾਂ ਵਿਚ ਕੀਤੇ ਜਾਂਦੇ ਕਾਰਜਾਂ ਦਾ ਵੇਰਵਾ ਸਾਂਝਾ ਕਰਦਿਆਂ ਸਕੂਲ ਨੂੰ ਕਿਸੇ ਵੀ ਜ਼ਰੂਰਤ ਲਈ ਹਾਜ਼ਰ ਰਹਿਣ ਦਾ ਵਾਅਦਾ ਕੀਤਾ | ਸਮਾਗਮ ਦੌਰਾਨ ਸਰਪੰਚ ਰਾਜਿੰਦਰ ਸਿੰਘ ਤੂਰ, ਮੁੱਖ ਅਧਿਆਪਕਾ ਜਗਦੀਪ ਕੌਰ ਅਤੇ ਹਰਦੀਪ ਕੌਰ ਮੁੱਖ ਅਧਿਆਪਕਾ ਮਿਡਲ ਸਕੂਲ ਨੇ ਵੀ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ ਐੱਸ.ਪੀ. ਢਿੱਲੋਂ, ਅੰਮਿ੍ਤ ਸਿੰਘ ਥਿੰਦ, ਗੁਲਵੰਤ ਸਿੰਘ ਗਿੱਲ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਮਨਜਿੰਦਰ ਸਿੰਘ, ਮੋਹਣ ਸਿੰਘ ਆਦਿ ਹਾਜ਼ਰ ਸਨ |