ਚੌਂਕੀਮਾਨ, 8 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ (ਅੱਡਾ ਚੌਂਕੀਮਾਨ) ਦੀ ਮਹੀਨਾ ਵਾਰ ਮੀਟਿੰਗ ਜਥੇਬੰਦੀ ਦੇ ਮੁੱਖ ਦਫ਼ਤਰ ਅੱਡਾ ਚੌਂਕੀਮਾਨ ਵਿਖੇ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਦੀ ਅਗਵਾਈ ਵਿਚ ਹੋਈ | ਜਿਸ ਵਿਚ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਮੈਂਬਰਾਂ ਸਮੇਤ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਵੀ ਹਿੱਸਾ ਲਿਆ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਮਾ: ਆਤਮਾ ਸਿੰਘ ਬੋਪਾਰਾਏ, ਪ੍ਰਧਾਨ ਸੰਦੀਪ ਸਿੰਘ ਅਲੀਗੜ੍ਹ, ਬਲਦੇਵ ਸਿੰਘ ਗਿੱਲ ਸਵੱਦੀ, ਗੁਰਚਰਨ ਸਿੰਘ ਇਟਲੀ, ਮੈਨੇਜਰ ਤੇਜਾ ਸਿੰਘ ਧਾਲੀਵਾਲ, ਖੁਸਕਿਸਮਤ ਸਿੰਘ ਮਠਾੜੂ, ਸੂਬੇਦਾਰ ਸੁਖਜੀਤ ਸਿੰਘ ਸੋਹੀਆਂ ਤੇ ਜਗਦੀਪ ਸਿੰਘ ਸਿੱਧਵਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਦੇ 7 ਜ਼ਿਲਿ੍ਹਆਂ ਵਿਚ ਗੜਿ੍ਹਆਂ ਨਾਲ ਹੋਏ ਨੁਕਸਾਨ ਦਾ ਕਿਸਾਨ ਵੀਰਾਂ ਨੂੰ 1 ਏਕੜ ਦਾ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ | ਜਿਸ ਨਾਲ ਕਿਸਾਨ ਵੀਰ ਅਗਲੀ ਫ਼ਸਲ ਬੀਜ ਸਕੇ ਤੇ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਚਲਦੀ ਰਹੇ, ਕਿਉਂਕਿ ਪਹਿਲਾ ਹੀ ਆਲੂਆਂ ਦਾ ਸਹੀ ਮੁੱਲ ਨਾਲ ਮਿਲਣ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ | ਉਕਤ ਆਗੂਆਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾ ਹੀ ਸਰਕਾਰਾਂ ਦੀਆਂ ਅਣ-ਦੇਖੀਆਂ ਕਾਰਨ ਕਰਜੇ ਹੇਠ ਦੱਬਿਆ ਹੋਇਆ ਹੈ ਤੇ ਕੁਦਰਤ ਵੀ ਕਿਸਾਨ ਦੀ ਵੈਰੀ ਬਣ ਗਈ ਹੈ ਜੋ ਆਏ ਦਿਨ ਕਿਸਾਨਾਂ ਵੀਰਾਂ ਦਾ ਵੱਡਾ ਨੁਕਸਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕੇ ਗੁਰੂ ਸਾਹਿਬਾਨ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣ ਤੇ ਹਮੇਸ਼ਾ ਹੀ ਚੜ੍ਹਦੀ ਕਲਾਂ ਵਿਚ ਰੱਖਣ | ਇਸ ਮੌਕੇ ਬਲਵਿੰਦਰ ਸਿੰਘ ਕੋਠੇ ਹਾਂਸ, ਹਰਬੰਸ ਸਿੰਘ ਮਾਨ, ਸਾਬਕਾ ਪੰਚ ਤੇਜਿੰਦਰ ਸਿੰਘ ਭੋਲਾ ਧਾਲੀਵਾਲ, ਪ੍ਰਧਾਨ ਜਸਕੀਰਤ ਸਿੰਘ ਸਿੱਧਵਾਂ, ਮਾ: ਪਰਮਪਾਲ ਸਿੰਘ, ਮਾ: ਗੁਰਬਿੰਦਰ ਸਿੰਘ ਦਾਖਾ, ਬਲਜਿੰਦਰ ਸਿੰਘ ਸੋਹੀਆ, ਨੰਬਰਦਾਰ ਪ੍ਰੀਤਮ ਸਿੰਘ ਸਿੱਧਵਾਂ, ਸੁਖਜੀਵਨ ਸਿੰਘ, ਤੇਜਿੰਦਰ ਸਿੰਘ ਪੋਨਾ, ਜਸਵੀਰ ਸਿੰਘ ਪੋਨਾ, ਬਲਵਿੰਦਰ ਸਿੰਘ ਹਾਂਸ ਕਲਾਂ, ਬਲਦੇਵ ਸਿੰਘ ਸਵੱਦੀ, ਸਤਨਾਮ ਸਿੰਘ ਦਾਖਾ, ਜੁਗਰਾਜ ਸਿੰਘ ਮਲਕ, ਜੁਗਰਾਜ ਸਿੰਘ ਅਲੀਗੜ੍ਹ, ਨਿਰਮਲ ਸਿੰਘ ਅਲੀਗੜ੍ਹ ਆਦਿ ਹਾਜ਼ਰ ਸਨ |