28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸ਼੍ਰੋਮਣੀ ਅਕਾਲੀ ਦਲ ਦੀ ਰਾਜ ਪੱਧਰੀ ਮੀਟਿੰਗ 'ਚ ਜਸਕਰਨ ਦਿਓਲ ਨੇ ਦਾਖਾ ਹਲਕਾ ਇੰਚਾਰਜ ਵਜੋਂ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 10-04-2026
ਮੁੱਲਾਂਪੁਰ-ਦਾਖਾ, 9 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੁੱਖ ਦਫ਼ਤਰ ਰਾਜ ਭਰ ਦੇ ਹਲਕਾ ਇੰਚਾਰਜਾਂ ਅਤੇ ਜ਼ਿਲਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਦਾ ਮੁੱਖ ਮਕਸਦ ਸੂਬੇ 'ਚ ਮੀਂਹ/ਹਨੇਰੀ/ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦੀ ਕਾਰਗੁਜਾਰੀ ਇਕੱਤਰ ਕਰਨਾ ਸੀ | ਵਿਧਾਨ ਸਭਾ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਇਸ ਮੀਟਿੰਗ ਵਿਚ ਬਤੌਰ ਹਲਕਾ ਇੰਚਾਰਜ ਸ਼ਮੂਲੀਅਤ ਕੀਤੀ ਅਤੇ ਹਲਕਾ ਦਾਖਾ 'ਚ ਆਪਣੇ ਦੁਆਰਾ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਰਿਪੋਰਟ ਦੇ ਨਾਲ ਵਿਧਾਨ ਸਭਾ ਹਲਕਾ ਦਾਖਾ ਨੂੰ ਵੱਖ-ਵੱਖ ਜ਼ੋਨਾਂ 'ਚ ਵੰਡ ਕੇ ਆਰੰਭੀ ਭਰਤੀ ਬਾਰੇ ਵੀ ਜਾਣੂ ਕਰਵਾਇਆ ਗਿਆ | ਜਸਕਰਨ ਸਿੰਘ ਦਿਉਲ ਵਲੋਂ ਇਸ ਮੀਟਿੰਗ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵਲੋਂ ਪਿਛਲੇ ਸਮਿਆਂ ਦੌਰਾਨ ਹੜ ਪੀੜ੍ਹਤ ਇਲਾਕਿਆਂ ਲਈ ਕਰੀਬ 400 ਕੁਇੰਟਲ ਕਣਕ ਦਾ ਬੀਜ ਅਤੇ ਏਨੀ ਹੀ ਖਾਦ ਭੇਜੀ ਗਈ | ਦਿਉਲ ਨੇ ਇਹ ਵੀ ਭਰੋਸਾ ਦਿੱਤਾ ਕਿ ਹਲਕਾ ਦਾਖਾ 'ਚ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦੀ ਰਿਪੋਰਟ ਇਕੱਤਰ ਕੀਤੀ ਜਾਵੇਗੀ | ਉਨਾਂ ਵਿਧਾਨ ਸਭਾ ਹਲਕਾ ਦਾਖਾ 'ਚ ਆਲੀਵਾਲ ਸਮੇਤ ਹੋਰ ਪਿੰਡਾਂ 'ਚ ਆਪਣੇ ਪੱਲਿਓ ਕਰਵਾਏ ਵਿਕਾਸ ਕੰਮਾਂ ਬਾਰੇ ਵੀ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾਇਆ | ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਹਲਕਾ ਦਾਖਾ ਦੇ ਵਰਕਰਾਂ ਨਾਲ ਵਰਕਰ ਮਿਲਣੀ ਲਈ ਸਮੇਂ ਦੀ ਮੰਗ ਰੱਖਦਿਆਂ ਜਸਕਰਨ ਸਿੰਘ ਦਿਉਲ ਨੇ ਕਿਹਾ ਕਿ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਮਹੀਨੇ 'ਚ ਇਕ ਦਿਨ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਜਾਵੇ, ਅਜਿਹਾ ਹੋਣ ਨਾਲ ਨੌਜਵਾਨਾਂ 'ਚ ਉਤਸ਼ਾਹ ਵਧੇਗਾ | ਸੁਖਬੀਰ ਸਿੰਘ ਬਾਦਲ ਵਲੋਂ ਜਸਕਰਨ ਸਿੰਘ ਦਿਉਲ ਨੂੰ ਭਰੋਸਾ ਦਿੱਤਾ ਕਿ ਹਾੜੀ ਸੀਜ਼ਨ ਖ਼ਤਮ ਹੁੰਦਿਆਂ ਹੀ ਹਲਕਾ ਦਾਖਾ ਦੇ ਵਰਕਰਾਂ ਨਾਲ ਮਿੱਤਰਤਾ ਬੈਠਕ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਡਾਂਗੀਆਂ ਵਿਚ ਸਾਂਝੀ ਜ਼ਮੀਨ ਦੇ ਵਿਵਾਦ 'ਚ ਬਜ਼ੁਰਗ ਦੀ ਮੌਤ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਮਾਲਪੁਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ
Ad Position 24