ਰਾੜਾ ਸਾਹਿਬ, 9 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘੁਡਾਣੀ ਕਲਾਂ ਵਿਖੇ ਲੋਕ ਭਲਾਈ ਸੰਸਥਾ (ਪੱਤੀ ਸਾਧੂ) ਦੀ ਮੀਟਿੰਗ ਸਰਪ੍ਰਸਤ ਮਦਨ ਗੋਪਾਲ ਮਰਵਾਹਾ (ਸਾਬਕਾ ਬਲਾਕ ਸਿੱਖਿਆ ਅਫ਼ਸਰ) ਦੀ ਪ੍ਰਧਾਨਗੀ ਹੇਠ ਹੋਈ | ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆਂ ਇਹ ਸੰਸਥਾ ਸੇਵਾ ਮੁਕਤ ਮੁਲਾਜ਼ਮਾਂ ਵੱਲੋਂ ਬਣਾਈ ਗਈ ਹੈ ਤੇ ਇਸ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਚੰਗੇ ਵਾਤਾਵਰਣ ਪ੍ਰਤੀ ਪਹਿਲ ਦੇ ਅਧਾਰ 'ਤੇ ਪਿੰਡ ਦੀ ਸਫ਼ਾਈ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾਵੇਗਾ | ਜਿਸ ਤਹਿਤ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫ਼ਾਈ ਕਰਵਾਉਣਾ ਦੇ ਨਾਲ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਪਹਿਲਾ ਵੀ ਕਈ ਵਾਰ ਪੱਤੀ ਸਾਧੂ ਵੱਲੋਂ ਰਸਤਿਆਂ ਅਤੇ ਗਲੀਆਂ ਨੂੰ ਸਾਫ਼ ਕੀਤਾ ਗਿਆ ਤੇ ਨਾਲੀਆਂ ਵਿਚੋਂ ਗੰਦਗੀ ਕੂੜੇ ਨੂੰ ਕੱਢਿਆ ਗਿਆ ਹੈ | ਉਨ੍ਹਾਂ ਲੋਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਨਿਕਾਸੀ ਪਾਣੀ ਵਾਲੀਆ ਨਾਲੀਆਂ ਵਿਚ ਨਾ ਸੁੱਟਣ, ਜਿਸ ਨਾਲ ਸਾਡੇ ਵਾਤਾਵਰਨ ਦੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਂਦਾ ਹੋ ਜਾਂਦੀਆਂ ਹਨ | ਇਸ ਮੌਕੇ ਮੀਟਿੰਗ ਵਿੱਚ ਪ੍ਰਧਾਨ ਮਾ: ਜਰਨੈਲ ਸਿੰਘ, ਉਪ ਪ੍ਰਧਾਨ ਮਲਕੀਤ ਸਿੰਘ ਕਾਨੂੰਗੋ, ਸਕੱਤਰ ਮਹਿੰਦਰ ਸਿੰਘ (ਕੰਡਕਟਰ), ਖ਼ਜ਼ਾਨਚੀ ਮਾ. ਭੁਪਿੰਦਰ ਸਿੰਘ ਤੇ ਜਗਮੋਹਣ ਸਿੰਘ (ਹੈਲਥ ਵਿਭਾਗ), ਮੈਂਬਰ ਮਾ. ਬਲਦੇਵ ਸਿੰਘ, ਵਰਿੰਦਰ ਸਿੰਘ ਕਾਕਾ (ਬੀ. ਐਸ. ਐਫ਼), ਸਹਾਇਕ ਸੇਵਾਦਾਰ ਮਨਮੋਹਣ ਸਿੰਘ ਮੋਹਣਾ, ਹਰਜਿੰਦਰ ਸਿੰਘ ਹਨੀ ਆਦਿ ਸ਼ਾਮਲ ਸਨ |