17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ਼ਿਵਾਲਿਕ ਸਕੂਲ ਜਗਰਾਉਂ ਦੀ ਵਿਦਿਆਰਥਣ ਰਵਨੀਤ ਕੌਰ ਨੇ ਅੱਠਵੀਂ ਦੇ ਨਤੀਜੇ 'ਚ ਪੰਜਾਬ ਭਰ 'ਚੋਂ ਤੀਸਰਾ ਸਥਾਨ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 11-04-2026
ਜਗਰਾਉਂ, 10 ਅਪ੍ਰੈਲ (ਵਿਨੋਦ ਕੁਮਾਰ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਠਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਦੀ ਵਿਦਿਆਰਥਣ ਰਵਨੀਤ ਕੌਰ ਨੇ ਪੰਜਾਬ ਭਰ 'ਚੋਂ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਅਤੇ ਜਗਰਾਉਂ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨੀਲਮ ਸ਼ਰਮਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਪਿੰਡ ਅਖਾੜਾ ਨੇ 597/600 (99.50 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਰਵਨੀਤ ਕੌਰ ਸਕੂਲ ਦੀ ਹੋਣਹਾਰ ਵਿਦਿਆਰਥਣ ਹੈ ਅਤੇ ਉਸਨੇ ਮਿਹਨਤ ਤੇ ਲਗਨ ਪੰਜਾਬ ਭਰ 'ਚੋਂ ਇਹ ਪ੍ਰਾਪਤੀ ਦਰਜ ਕੀਤੀ ਹੈ, ਜਿਸ 'ਤੇ ਸਕੂਲ ਨੂੰ ਮਾਣ ਹੈ | ਇਸ ਮੌਕੇ ਵਿਦਿਆਰਥਣ ਰਵਨੀਤ ਕੌਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਸਟਾਫ਼ ਅਤੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਇਹ ਸਭ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ | ਵਿਦਿਆਰਥਣ ਨੇ ਕਿਹਾ ਕਿ ਉਸ ਵਲੋਂ ਮਿਹਨਤ ਨਾਲ ਕੀਤੀ ਪੜ੍ਹਾਈ ਕਰਕੇ ਪ੍ਰਮਾਤਮਾ ਨੇ ਉਸਨੂੰ ਇਹ ਮੁਕਾਮ ਬਖਸ਼ਿਆ ਹੈ | ਉਸਨੇ ਕਿਹਾ ਕਿ ਉਹ ਅੱਗੇ ਵੀ ਮਿਹਨਤ ਨਾਲ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀ ਹੈ | ਇਸ ਮੌਕੇ ਸਕੂਲ ਮੈਨੇਜ਼ਮੈਂਟ ਅਤੇ ਸਕੂਲ ਸਟਾਫ਼ ਵਲੋਂ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਸਨੂੰ ਵਧਾਈ ਦਿੱਤੀ ਗਈ | ਇਸ ਮੌਕੇ ਉੱਪ ਪ੍ਰਧਾਨ ਇਸ਼ਿਤਾ ਸ਼ਰਮਾ, ਰੇਨੂੰ ਮਿਗਲਾਨੀ, ਚੰਦਰ ਮੋਹਨ, ਡੀ.ਕੇ. ਸ਼ਰਮਾ, ਵਿਦਿਆਰਥਣ ਦੀ ਮਾਤਾ ਹਰਦੀਪ ਕੌਰ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਏ ਅਗਲੀ ਖ਼ਬਰ ਸਿਵਲ ਹਸਪਤਾਲ ਦੀ ਨਰਸਿੰਗ ਸਿਸਟਰ ਪਰਮਜੀਤ ਕੌਰ ਦੇ ਪਤੀ ਲਵਲੀ ਸਵੈਚ ਦਾ ਭੋਗ ਬਗ਼ਲੀ ਕਲਾਂ ਵਿਖੇ ਭਲਕੇ
Ad Position 24