ਚੌਂਕੀਮਾਨ, 10 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਕੈਪਟਨ ਮੋਹਣ ਸਿੰਘ ਬਦੇਸਾ ਤੇ ਫਿਟਨੈੱਸ ਕੈਂਪ ਦੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਚੰਨਾ ਮਾਨ ਦੀ ਅਗਵਾਈ ਵਿਚ ਹਰਵਿੰਦਰ ਸਿੰਘ ਬਿੱਟੂ ਮਾਨ, ਹਰਪ੍ਰੀਤ ਸਿੰਘ ਬਦੇਸਾ ਅਮਰੀਕਾ, ਦਵਿੰਦਰ ਸਿੰਘ ਮਾਨ, ਸਾਬਕਾ ਬਲਾਕ ਸੰਮਤੀ ਮੈਂਬਰ ਕਮਲਜੀਤ ਸਿੰਘ ਗੋਰਾ, ਮਾ: ਬਲਜਿੰਦਰ ਸਿੰਘ ਚੌਂਕੀਮਾਨ, ਜਗਵਿੰਦਰ ਸਿੰਘ ਮਾਨ, ਨੰਬਰਦਾਰ ਮਨਦੀਪ ਸਿੰਘ ਮਾਨ, ਜਗਦੀਪ ਸਿੰਘ ਸਾਊਦੀ ਅਰਬ ਤੇ ਹਰਮਨਦੀਪ ਸਿੰਘ ਮਾਨ ਵਲੋਂ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਪੁੱਤਰੀ ਹਰਪ੍ਰੀਤ ਸਿੰਘ ਨਿੱਕਾ ਵਾਸੀ ਚੌਂਕੀਮਾਨ ਦਾ ਵਿਸ਼ੇਸ਼ ਸਨਮਾਨ ਨਗਦ ਰਾਸ਼ੀ ਦੇ ਕੇ ਕੀਤਾ ਗਿਆ | ਇੱਥੇ ਦੱਸਣਯੋਗ ਹੈ ਕਿ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਮੁਫ਼ਤ ਧਾਰਮਿਕ ਕਲਾਸਾਂ ਲਾ ਰਹੀ ਹੈ ਤੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਉਣ ਦੇ ਨਾਲ-ਨਾਲ ਬਾਣੀ ਨਾਲ ਜੋੜ ਰਹੀ ਹੈ ਜੋ ਕਿ ਸ਼ਲਾਘਾਯੋਗ ਉੱਦਮ ਹੈ | ਇਸ ਮੌਕੇ ਰਮਨਦੀਪ ਸਿੰਘ ਰਮਨਾ ਮਾਨ, ਚਰਨਦੀਪ ਸਿੰਘ ਤੋਤਾ, ਨੰਬਰਦਾਰ ਜਸਵਿੰਦਰ ਸਿੰਘ ਜੱਸਾ, ਬਲਵੀਰ ਸਿੰਘ ਮਾਨ, ਜਗਮੋਹਨ ਸਿੰਘ ਜੱਗਾ, ਜਗਮੋਹਨ ਸਿੰਘ ਜੱਗੀ, ਜਗਦੇਵ ਸਿੰਘ ਕੈਨੇਡਾ, ਰਣਧੀਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਮਾਨ, ਗੁਰਦੀਪ ਸਿੰਘ ਮਾਨ, ਸੁਖਵੀਰ ਸਿੰਘ ਸੁੱਖੀ ਖੜਖੜ, ਸਨੀ ਬਦੇਸਾ, ਬਲਵੀਰ ਸਿੰਘ ਬੀਰਾ, ਕੁੱਕੂ ਮਾਨ, ਦਲਜੀਤ ਸਿੰਘ ਨਿੱਕਾ ਮਾਨ, ਖੁਸਕਿਸਮਤ ਸਿੰਘ ਮਠਾੜੂ, ਮਾ: ਸੁਖਜੀਤ ਸਿੰਘ ਭੰਡਾਲ, ਜਗਜੀਤ ਸਿੰਘ ਭੋਲਾ ਜੱਸਲ, ਸੁਖਵਿੰਦਰ ਸਿੰਘ ਸਿੰਦਾ ਆਦਿ ਹਾਜ਼ਰ ਸਨ |