17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਾਇ-ਅਜ਼ੀਜ਼-ਉੱਲਾ ਖ਼ਾਨ ਤੇ ਉਨ੍ਹਾਂ ਦੇ ਸਪੁੱਤਰ ਰਾਇ ਮੁਹੰਮਦ ਅਲੀ ਖ਼ਾਨ ਵਲੋਂ ਕੈਨੇਡਾ ਤੋਂ ਰਾਏਕੋਟ ਵਾਸੀਆਂ ਨੂੰ ਵਿਸਾਖੀ ਦੀ ਮੁਬਾਰਕਬਾਦ ਭੇਜੀ

Ad Position 21
No active advertisement
ਅਜੀਤ ਡੈਸਕ 13-04-2026
ਰਾਏਕੋਟ, 12 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਉੱਤੇ ਪਰਿਵਾਰ ਵਿਛੋੜੇ ਤੋਂ ਬਾਅਦ ਅਤੇ ਚਮਕੌਰ ਦੀ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਪਿਆਰੇ ਸਿੰਘਾਂ ਦੀ ਸ਼ਹਾਦਤ, ਫਿਰ ਸਰਹਿੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਤੋਂ ਬਾਅਦ, ਜਦੋਂ ਦਸਮੇਸ਼ ਪਿਤਾ ਜੀ ਚਮਕੌਰ ਦੀ ਗੜ੍ਹੀ ਤੋਂ ਅੱਗੇ ਮਾਛੀਵਾੜਾ ਸਾਹਿਬ ਤੇ ਆਲਮਗੀਰ ਹੁੰਦੇ ਹੋਏ ਰਾਏਕੋਟ ਵਿਚ ਰਾਇ ਕੱਲ੍ਹਾ ਜੀ ਦੇ ਪਰਿਵਾਰ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਨੂਰਾ ਮਾਹੀ ਜੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ | ਇੱਥੇ ਹੀ ਉਨ੍ਹਾਂ ਨੇ ਕਾਹੀ ਦੇ ਬੂਟੇ ਦੀ ਜੜ੍ਹ ਤੀਰ ਦੀ ਨੋਕ ਨਾਲ ਉਖਾੜ ਕੇ ਵਚਨ ਕੀਤਾ ਸੀ ਕਿ ਹੁਣ ਮੁਗਲਾਂ ਦੀ ਜੜ੍ਹ ਉਖੜ ਚੁੱਕੀ ਹੈ | ਰਾਇ ਕੱਲ੍ਹਾ ਜੀ ਦੇ ਪਰਿਵਾਰ ਵਲੋਂ ਗੁਰੂ ਸਾਹਿਬ ਦੀ ਸੇਵਾ ਵਿਚ ਹਾਜ਼ਰ ਹੋਣ 'ਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਇਸ ਪਰਿਵਾਰ ਨੂੰ ਤਿੰਨ ਨਿਸ਼ਾਨੀਆਂ-ਗੰਗਾਸਾਗਰ, ਤਲਵਾਰ ਅਤੇ ਪੋਥੀ ਪ੍ਰਕਾਸ਼ ਕਰਨ ਲਈ ਰੇਹਰ ਵਿਲੱਖਣ ਭੇਟ ਬਖ਼ਸ਼ੀ | ਰਾਇ ਕੱਲ੍ਹਾ ਪਰਿਵਾਰ ਦੀ ਨੌਵੀਂ ਪੀੜ੍ਹੀ ਦੇ ਵਾਰਿਸ, ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਇ ਅਜ਼ੀਜ਼ ਉੱਲ੍ਹਾ ਖ਼ਾਨ ਅਤੇ ਉਨ੍ਹਾਂ ਦੇ ਸਪੁੱਤਰ ਰਾਇ ਮੁਹੰਮਦ ਅਲੀ ਖਾਨ ਨੇ ਵਿਸਾਖੀ ਦੇ ਪਾਵਨ ਤਿਉਹਾਰ ਮੌਕੇ ਸਰੀ (ਕੈਨੇਡਾ) ਤੋਂ ਰਾਏਕੋਟ ਵਾਸੀਆਂ ਨੂੰ ਮੁਬਾਰਕਬਾਦ ਭੇਜੀ | ਇਸ ਮੌਕੇ ਉਨ੍ਹਾਂ ਨੇ ਦੂਆ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਹ ਪਵਿੱਤਰ ਧਰਤੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ | ਉਨ੍ਹਾਂ ਨੇ ਇਸ ਧਰਤੀ 'ਤੇ ਵੱਸਦੇ ਹਰ ਇਨਸਾਨ ਦੀ ਚੰਗੀ ਸਿਹਤ ਲਈ ਅਰਦਾਸ ਕਰਦਿਆਂ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ 'ਚ ਪੇਰੈਂਟਸ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਮਾਪਿਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਰਸੂਲਪੁਰ ਵਿਖੇ ਧਾਰਮਿਕ ਮੁਕਾਬਲੇ ਤੇ ਅੱਵਲ ਬੱਚਿਆਂ ਦਾ ਸਨਮਾਨ ਵਿਸਾਖੀ ਵਾਲੇ ਦਿਨ
Ad Position 24