28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜੇ 'ਚ ਪ੍ਰਾਪਤ ਕੀਤੇ ਰਾਜ ਪੱਧਰੀ ਸਥਾਨ

Ad Position 21
No active advertisement
ਅਜੀਤ ਡੈਸਕ 14-04-2026

ਜਗਰਾਉਂ, 13 ਅਪ੍ਰੈਲ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਨਤੀਜੇ 'ਚ ਰਾਜ ਪੱਧਰ 'ਤੇ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ | ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਨਤੀਜੇ 'ਚ ਵਿਦਿਆਰਥਣ ਰਵਨੀਤ ਕੌਰ ਨੇ 600 ਵਿਚੋਂ 597 (99.50 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ 'ਚੋਂ ਤੀਜਾ, ਜ਼ਿਲ੍ਹੇ 'ਚੋਂ ਪਹਿਲਾ ਅਤੇ ਜਗਰਾਉਂ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਗੁਰਨੂਰ ਕੌਰ ਨੇ 600 ਵਿਚੋਂ 585 ਅੰਕ (97.50 ਫ਼ੀਸਦੀ) ਪ੍ਰਾਪਤ ਕਰਕੇ ਜਗਰਾਉਂ 'ਚੋਂ ਤੀਜਾ, ਪੰਜਾਬ 'ਚੋਂ 15ਵਾਂ ਅਤੇ ਜ਼ਿਲ੍ਹੇ 'ਚੋਂ 9ਵਾਂ ਸਥਾਨ ਹਾਸਲ ਕੀਤਾ | ਸਾਨਵੀ ਕੌਸ਼ਲ ਨੇ 600 ਵਿਚੋਂ 584 ਅੰਕ (97.33 ਫ਼ੀਸਦੀ) ਪ੍ਰਾਪਤ ਕਰਕੇ ਪੰਜਾਬ ਵਿਚੋਂ 16ਵਾਂ, ਜਗਰਾਉਂ ਵਿਚ ਚੌਥਾ ਅਤੇ ਜ਼ਿਲ੍ਹੇ ਵਿਚੋਂ 10ਵਾਂ ਰੈਂਕ ਹਾਸਲ ਕੀਤਾ | ਇਸ ਤਰ੍ਹਾਂ ਵਿਦਿਆਰਥਣ ਤਨਵੀਰ ਕੌਰ ਨੇ 600 ਵਿਚੋਂ 583 (97.16 ਫ਼ੀਸਦੀ) ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ 11ਵਾਂ ਅਤੇ ਜਗਰਾਉਂ ਵਿਚੋਂ 5ਵਾਂ ਸਥਾਨ ਹਾਸਲ ਕੀਤਾ | ਅੱਠਵੀਂ ਜਮਾਤ ਦੇ ਕੁੱਲ 37 ਵਿਦਿਆਰਥੀਆਂ ਵਿਚੋਂ 10 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 11 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਡੀ.ਕੇ. ਸ਼ਰਮਾ, ਪਿ੍ੰਸੀਪਲ ਸ੍ਰੀਮਤੀ ਨੀਲਮ ਸ਼ਰਮਾ, ਵਾਈਸ ਪ੍ਰਧਾਨ ਇਸ਼ਿਤਾ ਗੁਪਤਾ, ਵਾਈਸ ਪਿ੍ੰਸੀਪਲ ਸ੍ਰੀਮਤੀ ਮੀਨਾਕਸ਼ੀ ਮਹਿਤਾ ਅਤੇ ਮੈਨੇਜਮੈਂਟ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਫਲਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ |
ਉਨ੍ਹਾਂ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ | ਇਸ ਮੌਕੇ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀ ਨੂੰ 5100 ਰੁਪਏ, ਦੂਜੇ ਸਥਾਨ ਲਈ 3100 ਰੁਪਏ, ਤੀਜੇ ਸਥਾਨ ਲਈ 2100 ਰੁਪਏ ਅਤੇ ਚੌਥੇ ਸਥਾਨ ਲਈ 1100 ਰੁਪਏ ਨਕਦ ਦਿੱਤੇ ਗਏ | ਇਸ ਮੌਕੇ ਸਾਰੇ ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ ਅਤੇ ਸਮੂਹ ਮੈਂਬਰਾਂ ਨੇ ਵਰਿੰਦਾਵਨ ਵਿਚ ਵਾਪਰੀ ਘਟਨਾ ਲਈ ਦੋ ਮਿੰਟ ਦਾ ਮੌਨ ਰੱਖ ਦੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਘਟਨਾ 'ਚ ਵਿਛੜੀਆਂ ਰੂਹਾਂ 'ਚ ਦੋ ਸ਼ਿਵਾਲਿਕ ਸਕੂਲ ਦੇ ਸਾਬਕਾ ਵਿਦਿਆਰਥੀ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਤੇ ਗੁਰਿੰਦਰ ਸਿੰਘ ਸਿੱਧੂ ਸਿੱਧਵਾਂ ਬੇਟ ਨੇ ਵਰਿੰਦਾਵਨ ਹਾਦਸੇ ਤੋਂ ਪੀੜਤ ਪਰਿਵਾ... ਅਗਲੀ ਖ਼ਬਰ ਦਾਖਾ ਦੇ ਖੇਤਾਂ 'ਚ ਅੱਗ, 4-5 ਏਕੜ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ
Ad Position 24