ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੀਸ ਪਬਲਿਕ ਸਕੂਲ (ਨੈਸ਼ਨਲ ਹਾਈਵੇ ਸਾਹਮਣੇ ਵੱਡੀ ਹਵੇਲੀ) ਭਨੋਹੜ ਵਿਖੇ ਪਿ੍ੰਸੀਪਲ ਸ੍ਰੀਮਤੀ ਸੀ.ਕੇ. ਜੀਜਾ ਦੀ ਅਗਵਾਈ ਹੇਠ ਵਿਸਾਖੀ ਅਤੇ ਡਾ: ਬੀ.ਆਰ ਅੰਬੇਦਕਰ ਜੈਯੰਤੀ ਨੂੰ ਸਮਰਪਿਤ ਸਮਾਗਮ ਕਰਵਾਇਆ | ਵਿਦਿਆਰਥੀਆਂ ਵਲੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ ਉਪਰੰਤ ਸ਼ੁਰੂ ਸਮਾਗਮ ਵਿਚ ਕਈ ਵਿਦਿਆਰਥੀਆਂ ਵਿਸਾਖੀ ਦੇ ਤਿਉਹਾਰ ਅਤੇ ਭਾਰਤੀ ਸੰਵਿਧਾਨ ਦੇ ਰਚਨਹਾਰ ਡਾ: ਬੀ ਆਰ ਅੰਬੇਡਕਰ ਨਾਲ ਜੁੜੀਆਂ ਕਵਿਤਾਵਾਂ-ਲੇਖ ਪੜ੍ਹੇ | ਵਿਦਿਆਰਥੀਆਂ ਵਲੋਂ ਜ਼ਲਿ੍ਹਆਂ ਵਾਲਾ ਬਾਗ ਸਾਕੇ ਦੀ ਯਾਦ ਨੂੰ ਸਮਰਪਿਤ ਦੇਸ਼ ਭਗਤਾਂ ਦੇ ਬਲੀਦਾਨ ਨੂੰ ਸਲਾਮ ਕਰਦੀਆਂ ਕਵਿਤਾ, ਕਹਾਣੀਆਂ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ | ਇਸ ਮੌਕੇ ਉਚੇਚਾ ਪਹੁੰਚੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਨਵੇਂ ਵਰ੍ਹੇ ਦੀ ਆਮਦ ਤੇ ਪਹਿਲਾ ਤਿਉਹਾਰ ਵਿਸਾਖੀ ਕਣਕ ਦੀ ਫ਼ਸਲ ਦੇ ਨੇੜੇ ਹੋਣ ਕਰਕੇ ਜਿਥੇ ਕਿਸਾਨ-ਮਜ਼ਦੂਰ ਲਈ ਖੁਸ਼ੀ ਦਾ ਪ੍ਰਤੀਕ ਹੈ ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਾਜਨਾ ਸਿੱਖ ਧਰਮ ਨਾਲ ਜੁੜੀ ਇਤਿਹਾਸ ਦੀ ਵਿਲੱਖਣ ਘਟਨਾ ਹੈ | ਪ੍ਰੋ: ਜੈਨ ਵਲੋਂ ਡਾ: ਬੀ.ਆਰ ਅੰਬੇਦਕਰ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਸਿਰਜਨਹਾਰ ਅਤੇ ਪਹਿਲੇ ਕਾਨੂੰਨ ਮੰਤਰੀ ਹਮੇਸ਼ਾ ਲੋਕ ਰਾਸ਼ਟਰ ਨੂੰ ਸਮਰਪਿਤ ਰਹੇ | ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ, ਡਾਇਰੈਕਟਰ ਸ੍ਰੀਮਤੀ ਊਸਾ ਐਸ.ਜੈਨ, ਪਿ੍ੰਸੀਪਲ ਸ੍ਰੀਮਤੀ ਸੀ.ਕੇ. ਜੀਜਾ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ |