ਮੁੱਲਾਪੁਰ-ਦਾਖਾ, 15 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਨਾਨਕਸਰ ਸੰਪਰਦਾਇ ਦੇ ਮੁੱਖ ਅਸਥਾਨ ਗੁਰਦੁਆਰਾ ਸਾਹਿਬ ਨਾਨਕਸਰ ਕਲੇਰਾਂ ਦੇ ਸ਼ਰਧਾਲੂ, ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਸੁਖਪਾਲ ਸਿੰਘ ਸੈਂਪੀ ਭੱਠਲ ਭਨੋਹੜ ਵਲੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਹਸਨਪੁਰ) ਦੇ ਪ੍ਰਧਾਨ ਜਗਰੂਪ ਸਿੰਘ ਨੂੰ ਬੇਨਤੀ ਕੀਤੀ ਕਿ ਵਿਸਾਖੀ ਦੇ ਪਵਿੱਤਰ ਦਿਨ ਜਾਂ ਹੋਰ ਮੱਸਿਆ, ਪੁੰਨਿਆ ਮੌਕੇ ਸੰਗਤ ਨੂੰ ਨਾਨਕਸਰ ਠਾਠ ਜਾਣ ਵੇਲੇ ਨੈਸ਼ਨਲ ਹਾਈਵੇ ਅਥਾਰਿਟੀ ਦਾ ਚੌਂਕੀਮਾਨ ਟੋਲ ਮੁਫ਼ਤ ਕੀਤਾ ਜਾਵੇ | ਜਗਰੂਪ ਸਿੰਘ ਹਸਨਪੁਰ ਵਲੋਂ ਟੋਲ ਮੈਨੇਜਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਵਿਸਾਖੀ ਹੋਵੇ ਜਾਂ ਕੋਈ ਹੋਰ ਪਵਿੱਤਰ ਖਾਸ ਦਿਨ ਅਸੀਂ ਨਾਨਕਸਰ ਜਾਣ ਵਾਲੀ ਸੰਗਤ ਤੋਂ ਟੋਲ ਨਹੀਂ ਵਸੂਲਾਂਗੇ | ਸੁਖਪਾਲ ਸਿੰਘ ਸੈਂਪੀ ਦੱਸਿਆ ਕਿ ਟੋਲ ਮੈਨੇਜਰ ਵਲੋਂ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਨਾਲ ਕੀਤਾ ਵਾਅਦਾ ਪੂਰਾ ਕੀਤਾ, ਵਿਸਾਖੀ 'ਤੇ ਜਾਣ ਸਮੇਂ ਸੰਗਤ ਤੋਂ ਕੋਈ ਟੋਲ ਉਗਰਾਹੀ ਨਹੀਂ ਕੀਤੀ ਗਈ | ਸ਼ੈਂਪੀ ਭੱਠਲ ਵਲੋਂ ਜਗਰੂਪ ਸਿੰਘ ਹਸਨਪੁਰ ਅਤੇ ਟੋਲ ਮੈਨੇਜਰ ਦਾ ਧੰਨਵਾਦ ਕੀਤਾ |