ਪਾਇਲ, 15 ਅਪੈ੍ਰਲ (ਰਜਿੰਦਰ ਸਿੰਘ, ਨਿਜ਼ਾਮਪੁਰ)-ਇਲਾਕੇ ਦੀ ਨਾਮਵਰ ਸੰਸਥਾ ਗੁਰਮਤਿ ਪ੍ਰਚਾਰ ਸੰਸਥਾ ਪਾਇਲ ਵਲੋਂ 10ਵਾਂ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਕਲਗ਼ੀਧਰ ਸਾਹਿਬ ਪਾਇਲ ਵਿਖੇ 1 ਤੋਂ 13 ਅਪੈ੍ਰਲ ਤੱਕ ਲਗਾਇਆ ਗਿਆ ਅਤੇ 14 ਅਪੈ੍ਰਲ ਵਿਸਾਖੀ ਵਾਲੇ ਦਿਨ ਦਸਤਾਰ ਮੁਕਾਬਲੇ ਕਰਵਾਏ ਗਏ | ਜਿਸ ਵਿਚ 60 ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਇਸ ਸਮਾਗਮ 'ਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਮੁਕਾਬਲੇ ਦੌਰਾਨ 1 ਤੋਂ 9 ਸਾਲ ਵਰਗ ਦੇ ਬੱਚਿਆਂ ਵਿਚ ਮਿਹਰਬਾਨ ਸਿੰਘ ਪਹਿਲਾ ਸਥਾਨ,ਕੋਹੇਨੂਰ ਸਿੰਘ ਦੂਜਾ ਸਥਾਨ, ਨਵਜੋਤ ਸਿੰਘ ਵਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ | 10 ਤੋਂ 13 ਸਾਲ ਵਰਗ ਵਿਚ ਅਰਸ਼ਦੀਪ ਸਿੰਘ ਪਹਿਲਾ ਸਥਾਨ, ਸਰਤਾਜ ਸਿੰਘ ਦੂਜਾ ਸਥਾਨ, ਜਸਜੋਤ ਸਿੰਘ ਤੀਜਾ ਸਥਾਨ ਅਤੇ 14 ਸਾਲ ਤੋਂ ਉੱਪਰ ਵਰਗ ਵਿਚ ਪਹਿਲਾ ਜਸਜੋਤ ਸਿੰਘ, ਦੂਸਰਾ ਸਥਾਨ ਜਗਸੀਰ ਸਿੰਘ, ਤੀਜਾ ਹਰਮਨਪ੍ਰੀਤ ਸਿੰਘ ਅਤੇ ਦੁਮਾਲੇ ਵਰਗ ਵਿਚ ਨਵਦੀਪ ਸਿੰਘ ਪਹਿਲਾ ਸਥਾਨ, ਗੁਰਫ਼ਤਿਹ ਸਿੰਘ ਦੂਜਾ ਸਥਾਨ, ਇਸ਼ਮੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਮੁਕਾਬਲੇ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸੰਸਥਾ ਵਲੋਂ ਟਰਾਫ਼ੀ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਗੁਰਮਤਿ ਪ੍ਰਚਾਰ ਸੰਸਥਾ ਗੁਰਬਾਣੀ ਦੇ ਪ੍ਰਚਾਰ ਨਾਲ ਹਰੇਕ ਸਾਲ ਦਸਤਾਰ ਮੁਕਾਬਲੇ ਕਰਵਾਉਂਦੀ ਹੈ ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਬਹੁਤ ਵਧੀਆ ਉਪਰਾਲਾ ਹੈ | ਇਸ ਸਮੇਂ ਇੰਜੀ. ਜਗਦੇਵ ਸਿੰਘ ਬੋਪਾਰਾਏ, ਪ੍ਰਧਾਨ ਮਲਕੀਤ ਸਿੰਘ ਗੋਗਾ, ਪ੍ਰਧਾਨ ਕੇਵਲ ਸਿੰਘ, ਡਾ. ਤਰਲੋਚਨ ਸਿੰਘ, ਸ਼ਿਵ ਕੁਮਾਰ ਸੋਨੀ, ਕਮਲਜੀਤ ਸਿੰਘ ਗਰਚਾ, ਐੱਸ. ਡੀ. ਓ. ਮੁਖ਼ਤਿਆਰ ਸਿੰਘ, ਸੁਖਵੰਤ ਸਿੰਘ ਚੀਮਾ, ਮਾ. ਬਲਵੀਰ ਸਿੰਘ, ਹਰਵਿੰਦਰ ਸਿੰਘ ਘੜੰੂਆਂ, ਜਤਿੰਦਰ ਭਾਸਕਰ, ਭਾਈ ਗੁਰਮੀਤ ਸਿੰਘ ਸੇਖਾ, ਕਥਾਵਾਚਕ ਹਰਪਾਲ ਸਿੰਘ, ਸੰਸਥਾ ਪ੍ਰਧਾਨ ਅਮਰੀਕ ਸਿੰਘ, ਖਜਾਨਚੀ ਸੁਰਿੰਦਰ ਸਿੰਘ ਢਿੱਲੋਂ, ਸਕੱਤਰ ਸੋਮਾ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਚੀਮਾ, ਗਗਨਦੀਪ ਸਿੰਘ ਚੀਮਾ, ਅਵਤਾਰ ਸਿੰਘ ਤੇ ਰੁਪਿੰਦਰ ਸਿੰਘ ਆਦਿ ਹਾਜ਼ਰ ਸਨ |