05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਭਜਨ ਸਵੱਦੀ, ਰਾਜੂ ਕਾਮਰੇਡ, ਜਗਜੀਤ ਕਾਉਂਕੇ ਅਤੇ ਸੁਰੇਸ਼ ਗਰਗ ਬਣੇ ਜ਼ਿਲ੍ਹਾ ਕਾਂਗਰਸ ਦੇ ਉੱਪ ਪ੍ਰਧਾਨ

Ad Position 21
No active advertisement
ਜ਼ਿਲ੍ਹਾ ਕਮੇਟੀ ਦੇ ਵਾਈਸ ਪ੍ਰਧਾਨ ਭਜਨ ਸਿੰਘ ਸਵੱਦੀ, ਰਵਿੰਦਰਪਾਲ ਰਾਜੂ ਕਾਮਰੇਡ, ਜਗਜੀਤ ਸਿੰਘ ਕਾਉਂਕੇ, ਸੁਰੇਸ਼ ਕੁਮਾਰ ਗਰਗ ਅਤੇ ਜਰਨਲ ਸਕੱਤਰ ਬਣੇ ਗੁਰਜੀਤ ਸਿੰਘ ਗੀਟਾ ਅਤੇ ਕੁਲਵੰਤ ਸਿੰਘ ਡਾਂਗੀਆਂ <br/> 16-04-2026
ਜਗਰਾਉਂ, 15 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੂਬਾ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਅੱਜ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ 51 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ ਹੈ | ਜਿਸ 'ਚ ਵਿਧਾਨ ਸਭਾ ਹਲਕਾ ਜਗਰਾਉਂ ਦੇ 8 ਸੀਨੀਅਰ ਕਾਂਗਰਸੀ ਆਗੂਆਂ ਨੂੰ ਕਮੇਟੀ 'ਚ ਵਿਸ਼ੇਸ ਸਥਾਨ ਦਿੱਤਾ ਗਿਆ ਹੈ | ਵਿਧਾਨ ਸਭਾ ਹਲਕਾ ਜਗਰਾਉਂ ਦੇ 4 ਸੀਨੀਅਰ ਆਗੂਆਂ ਨੂੰ ਜ਼ਿਲ੍ਹਾ ਕਮੇਟੀ ਦਾ ਉੱਪ ਪ੍ਰਧਾਨ ਅਤੇ 4 ਆਗੂਆਂ ਨੂੰ ਜਰਨਲ ਸਕੱਤਰ ਬਣਾਇਆ ਗਿਆ ਹੈ | ਇਸ ਸਬੰਧੀ ਕੈਪਟਨ ਸੰਦੀਪ ਸੰਧੂ ਵਲੋਂ ਜਾਰੀ ਕੀਤੀ ਗਈ ਜ਼ਿਲ੍ਹਾ ਕਮੇਟੀ 'ਚ ਜਗਰਾਉਂ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਭਜਨ ਸਿੰਘ ਸਵੱਦੀ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ, ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ, ਜ਼ਿਲ੍ਹਾ ਵਾਈਸ ਪ੍ਰਧਾਨ, ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਕਾਉਂਕੇ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਬੇਟ ਖੇਤਰ ਦੇ ਸੀਨੀਅਰ ਆਗੂ ਸੁਰੇਸ਼ ਗਰਗ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਤਰ੍ਹਾਂ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ ਨੂੰ ਜਰਨਲ ਸਕੱਤਰ, ਕੁਲਵੰਤ ਸਿੰਘ ਡਾਂਗੀਆਂ ਨੂੰ ਜਰਨਲ ਸਕੱਤਰ, ਜਸਵਿੰਦਰ ਸਿੰਘ ਚੀਮਾ ਨੂੰ ਜਰਨਲ ਸਕੱਤਰ ਅਤੇ ਜੀਵਨ ਸਿੰਘ ਬਾਘੀਆ ਨੂੰ ਵੀ ਜ਼ਿਲ੍ਹੇ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇੰਨ੍ਹਾਂ ਸਾਰੇ ਆਗੂਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦਾ ਜ਼ਿਲ੍ਹਾ ਕਮੇਟੀ 'ਚ ਸਥਾਨ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ | ਨਵ ਨਿਯੁਕਤ ਕਾਂਗਰਸੀ ਆਗੂਆਂ ਨੂੰ ਵੱਖ-ਵੱਖ ਆਗੂਆਂ ਅਤੇ ਕਾਂਗਰਸੀ ਵਰਕਰਾਂ ਨੇ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24