12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਏ ਨੌਜਵਾਨ ਨਾਲ 15 ਹਜ਼ਾਰ ਦੀ ਮਾਰੀ ਠੱਗੀ

Ad Position 21
No active advertisement
ਅਜੀਤ ਡੈਸਕ 18-04-2026

ਜਗਰਾਉਂ, 17 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿਚ ਠੱਗੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ | ਤਾਜ਼ਾ ਮਾਮਲੇ ਵਿਚ ਨੌਸਰਬਾਜ਼ਾਂ ਨੇ ਪੈਸਿਆਂ ਦਾ ਲਾਲਚ ਦੇ ਕੇ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਆਏ ਇਕ ਨੌਜਵਾਨ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਉਸ ਨਾਲ 15 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ | ਪੀੜਤ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਪੁਲਿਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ | ਪੁਲਿਸ ਮੁਤਾਬਕ ਦੋਸ਼ੀਆਂ ਦੀ ਪਛਾਣ ਗੁਲਸ਼ਨ ਅਰੋੜਾ ਵਾਸੀ ਪਿੰਡ ਹਮੀਦੀ (ਜ਼ਿਲ੍ਹਾ ਮਲੇਰਕੋਟਲਾ), ਹਾਲ ਵਾਸੀ ਸਟਾਰ ਰੋਡ ਨੇੜੇ ਗੁਰਦੁਆਰਾ ਰੇਡੂ ਸਾਹਿਬ, ਪਿੰਡ ਲੁਹਾਰਾ ਅਤੇ ਗਗਨਦੀਪ ਸਿੰਘ ਉਰਫ਼ ਗਗਨ ਵਾਸੀ ਪਿੰਡ ਲੁਹਾਰਾ ਵਜੋਂ ਹੋਈ ਹੈ | ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ | ਥਾਣਾ ਸਿਟੀ ਦੇ ਏ.ਐੱਸ.ਆਈ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਕਰਨੈਲ ਗੇਟ ਵਾਸੀ ਵਰਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 10 ਅਪ੍ਰੈਲ 2026 ਨੂੰ ਉਹ ਆਪਣੇ ਸਾਥੀ ਹਰਸ਼ਦੀਪ ਪਾਂਡੇ ਨਾਲ ਐੱਚ.ਡੀ.ਐੱਫ.ਸੀ. ਬੈਂਕ ਜਗਰਾਉਂ ਵਿਚ ਮੋਟਰਸਾਈਕਲ ਦੀ ਕਿਸ਼ਤ ਦੇ 15 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਗਿਆ ਸੀ | ਪੀੜਤ ਦੇ ਮੁਤਾਬਕ ਜਦੋਂ ਉਹ ਬੈਂਕ ਵਿਚ ਫਾਰਮ ਭਰ ਰਿਹਾ ਸੀ ਤਾਂ ਇਕ ਵਿਅਕਤੀ ਉਸ ਦੇ ਕੋਲ ਆਇਆ ਅਤੇ ਆਪਣੇ-ਆਪ ਨੂੰ ਅੰਮਿ੍ਤਸਰ ਵਿਚ ਕੰਮ ਕਰਨ ਵਾਲਾ ਦੱਸਣ ਲੱਗਾ | ਉਸ ਨੇ ਕਿਹਾ ਕਿ ਉਸ ਦੇ ਮਾਲਕ ਨੇ ਉਸ ਨੂੰ ਤਨਖ਼ਾਹ ਨਹੀਂ ਦਿੱਤੀ, ਇਸ ਲਈ ਉਸ ਨੇ ਮਾਲਕ ਦੇ 1.50 ਲੱਖ ਰੁਪਏ ਚੋਰੀ ਕਰ ਲਏ ਹਨ ਅਤੇ ਉਹ ਚਾਹੁੰਦਾ ਹੈ ਕਿ ਕੋਈ ਉਸਦੇ ਪੈਸੇ ਬੈਂਕ ਵਿਚ ਜਮ੍ਹਾ ਕਰਵਾ ਦੇਵੇ | ਬਦਲੇ ਵਿਚ ਉਹ ਕੁਝ ਪੈਸੇ ਦੇਣ ਦੀ ਗੱਲ ਕਰਨ ਲੱਗਾ |

ਇਸ ਦੌਰਾਨ ਇਕ ਹੋਰ ਵਿਅਕਤੀ ਉੱਥੇ ਆ ਗਿਆ ਅਤੇ ਦੋਵੇਂ ਨੂੰ ਬੈਂਕ ਤੋਂ ਬਾਹਰ ਲੈ ਗਿਆ | ਉਸ ਨੇ ਕਿਹਾ ਕਿ ਜੇ ਉਹ ਇਸ ਵਿਅਕਤੀ ਦੇ ਪੈਸੇ ਜਮ੍ਹਾ ਕਰਵਾ ਦੇਣ ਤਾਂ 20 ਹਜ਼ਾਰ ਰੁਪਏ ਮਿਲਣਗੇ, ਜਿਨ੍ਹਾਂ ਵਿਚੋਂ 10-10 ਹਜ਼ਾਰ ਰੁਪਏ ਵੰਡ ਲਏ ਜਾਣਗੇ | ਕੁਝ ਸਮੇਂ ਬਾਅਦ ਪਹਿਲਾ ਵਿਅਕਤੀ ਵੀ ਬਾਹਰ ਆ ਗਿਆ ਅਤੇ ਕਹਿਣ ਲੱਗਾ ਕਿ ਉਸ ਨੇ ਯੂ.ਪੀ. ਜਾਣਾ ਹੈ ਅਤੇ ਕੱਪੜੇ ਖਰੀਦਣ ਲਈ ਪੈਸਿਆਂ ਦੀ ਲੋੜ ਹੈ | ਗੱਲਬਾਤ ਦੌਰਾਨ ਉਸ ਨੇ ਪੀੜਤ ਨੂੰ ਆਪਣੇ ਜਾਲ ਵਿਚ ਫਸਾ ਲਿਆ | ਪੀੜਤ ਨੇ ਦੱਸਿਆ ਕਿ ਦੋਸ਼ੀਆਂ ਦੀਆਂ ਗੱਲਾਂ ਵਿਚ ਆ ਕੇ ਉਸਨੇ ਮੋਟਰਸਾਈਕਲ ਦੀ ਕਿਸ਼ਤ ਵਾਲੇ 15 ਹਜ਼ਾਰ ਰੁਪਏ ਅਤੇ ਆਪਣੇ 300 ਰੁਪਏ ਮਿਲਾ ਕੇ ਕੁੱਲ 15,300 ਰੁਪਏ ਉਸ ਵਿਅਕਤੀ ਨੂੰ ਦੇ ਦਿੱਤੇ | ਬਦਲੇ ਵਿਚ ਦੋਸ਼ੀ ਨੇ ਇਕ ਭਾਰਾ ਰੂਮਾਲ ਦੇ ਦਿੱਤਾ ਅਤੇ ਕਿਹਾ ਕਿ ਇਸ ਵਿਚ ਡੇਢ ਲੱਖ ਰੁਪਏ ਹਨ, ਜਿਸ ਨੂੰ ਬੈਂਕ ਵਿਚ ਜਾ ਕੇ ਖੋਲ੍ਹ ਕੇ ਜਮ੍ਹਾ ਕਰਵਾ ਦੇਣਾ | ਜਦੋਂ ਪੀੜਤ ਨੇ ਬੈਂਕ ਅੰਦਰ ਜਾ ਕੇ ਰੂਮਾਲ ਖੋਲਿ੍ਹਆ ਤਾਂ ਉਸ ਵਿਚ ਪੈਸਿਆਂ ਦੀ ਥਾਂ ਕਾਗਜ਼ ਦੇ ਟੁਕੜੇ ਨਿਕਲੇ | ਇਹ ਦੇਖ ਕੇ ਉਹ ਹੈਰਾਨ ਰਹਿ ਗਿਆ | ਉਹ ਤੁਰੰਤ ਬਾਹਰ ਆਇਆ, ਪਰ ਤਦ ਤੱਕ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ | ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਐੱਸ.ਐੱਚ.ਓ. ਸਿਟੀ ਪਰਮਿੰਦਰ ਸਿੰਘ ਨੇ ਕਿਹਾ ਕਿ ਨੌਸਰਬਾਜ਼ ਲੋਕਾਂ ਨੂੰ ਵੱਧ ਪੈਸਿਆਂ ਦਾ ਲਾਲਚ ਦੇ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ | ਇਸ ਲਈ ਜੇਕਰ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਆਏ ਤਾਂ ਤੁਰੰਤ ਬੈਂਕ ਅਧਿਕਾਰੀਆਂ ਜਾਂ ਬੈਂਕ ਵਿਚ ਲੱਗੇ ਪੁਲਿਸ ਨੰਬਰਾਂ 'ਤੇ ਸੰਪਰਕ ਕੀਤਾ ਜਾਵੇ |
<br/>

Ad Position 22
No active advertisement
ਪਿਛਲੀ ਖ਼ਬਰ ਦਿਨ-ਰਾਤ ਦੇ ਲੱਗਦੇ ਨਾਜਾਇਜ਼ ਬਿਜਲੀ ਕੱਟਾਂ ਖ਼ਿਲਾਫ਼ ਰਸੂਲਪੁਰ ਵਿਖੇ ਰੋਸ ਵਿਖਾਵਾ ਕੀਤਾ ਅਗਲੀ ਖ਼ਬਰ ਲੁਧਿਆਣਾ-ਫਿਰੋਜ਼ਪੁਰ ਹਾਈਵੇਅ 'ਤੇ ਦਰਦਨਾਕ ਹਾਦਸਾ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਹੋਈ ਮੌਤ, ਪਿੱਛੇ ਬੈਠੀ ਮਹਿ...
Ad Position 24