12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਖੱਡਿਆਂ ਕਰਕੇ ਜਗਰਾਉਂ ਸ਼ਹਿਰ ਦਾ ਬੁਰਾ ਹਾਲ, ਲੋਕਾਂ ਨੂੰ ਿਲੰਕ ਸੜਕਾਂ ਟੁੱਟਣ ਕਰਕੇ ਹੋਣਾ ਪੈ ਰਿਹਾ ਖੱਜਲ-ਖੁਆਰ

Ad Position 21
No active advertisement
ਅਜੀਤ ਡੈਸਕ 18-04-2026
ਜਗਰਾਉਂ, 17 ਅਪ੍ਰੈਲ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ 'ਚ ਵੱਖ-ਵੱਖ ਿਲੰਕ ਸੜਕਾਂ ਟੁੱਟਣ ਕਰਕੇ ਲੋਕਾਂ ਦਾ ਬੁਰਾ ਹਾਲ ਹੈ ਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਰਾਣੀ ਝਾਂਸੀ ਚੌਂਕ ਜਗਰਾਉਂ ਤੋਂ ਵਾਇਆ ਰੇਲਵੇ ਓਵਰ ਬਿ੍ਜ ਜੀ.ਟੀ. ਰੋਡ 'ਤੇ ਡੂੰਘੇ ਹੋ ਰਹੇ ਖੱਡਿਆਂ ਅਤੇ ਟੁੱਟ ਫੁੱਟ ਗਈ ਸੜਕ ਦੀ ਬੇਹੱਦ ਮਾੜੀ ਹਾਲਤ ਦੇ ਕਾਰਨ ਜਗਰਾਉਂ ਪ੍ਰਸ਼ਾਸਨ ਦੀ ਘੋਰ ਨਾਲਾਇਕੀ 'ਤੇ ਡੂੰਘਾ ਅਫਸੋਸ ਹੀ ਪ੍ਰਗਟ ਕੀਤਾ ਜਾ ਸਕਦਾ ਹੈ | ਇਸ ਅਤਿਅੰਤ ਮਹੱਤਵਪੂਰਨ ਮੁੱਦੇ 'ਤੇ ਗੱਲ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਥਾਨਕ ਐੱਸ.ਡੀ.ਐੱਮ, ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ. ਲੁਧਿਆਣਾ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ, ਵਿਕਾਸ ਲੁਧਿਆਣਾ ਤੋਂ ਅਨੇਕਾਂ ਵਾਰ ਮੰਗ ਕਰਨ ਦੇ ਬਾਵਜੂਦ ਸ਼ਹਿਰ ਦੀ ਸਭ ਤੋਂ ਵੱਧ ਚੱਲਦੀ ਸੜਕ, ਜਿਥੋਂ ਹਰ ਰੋਜ਼ ਹਜ਼ਾਰਾਂ ਛੋਟੇ-ਵੱਡੇ ਵਾਹਨ ਲੰਘਦੇ ਹਨ 'ਤੇ ਪਏ ਖੱਡੇ ਕਿਸੇ ਵੀ ਖਤਰਨਾਕ ਹਾਦਸੇ ਨੂੰ ਜਨਮ ਦੇ ਸਕਦੇ ਹਨ | ਉਨ੍ਹਾਂ ਕਿਹਾ ਕਿ ਖੱਡਿਆਂ ਤੋਂ ਬਚ ਬਚਾਅ ਕੇ ਲੰਘਣ ਲੱਗੇ ਪਿਛਲੇ ਵਾਹਨ ਅਗਲੇ ਨਾਲ ਟਕਰਾਅ ਕੇ ਲੜਾਈ ਝਗੜਿਆਂ ਨੂੰ ਜਨਮ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਭਲਾ ਹੋਵੇ ਉਨ੍ਹਾਂ ਭਲੇ ਪੁਰਸ਼ਾਂ ਦਾ ਜਿੰਨ੍ਹਾਂ ਨੇ ਪੁਲ ਦੇ ਦੋਹੇਂ ਪਾਸੇ ਰਬੜ ਸਟਾਪਰ ਲਗਾ ਕੇ ਹਾਦਸਿਆਂ ਨੂੰ ਘਟਾਇਆ ਹੈ | ਜਿਹੜਾ ਕੰਮ ਨਗਰ ਕੌਂਸਲ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਸਮਾਜ ਸੇਵੀਆਂ ਨੇ ਕਰਕੇ ਪ੍ਰਸ਼ਾਸਨ ਨੂੰ ਸ਼ਰਮ ਦਿਵਾਈ ਹੈ | ਉਨ੍ਹਾਂ ਅੱਗੇ ਕਿਹਾ ਕਿ ਮੁਰੰਮਤ ਅਤੇ ਮੁੜ ਉਸਾਰੀ ਦੇ ਕੰਮ ਜਿੰਨ੍ਹੀ ਦੇਰੀ ਤੇ ਸੁਸਤ ਰਫ਼ਤਾਰ ਨਾਲ ਚੱਲਦੇ ਹਨ, ਲੋਕਾਂ ਦੇ ਸਬਰ ਦਾ ਇਮਤਿਹਾਨ ਹੀ ਲੈਂਦੇ ਹਨ | ਮੁਰਮੰਤ ਜਾਂ ਉਸਾਰੀ ਤੋਂ ਬਾਅਦ ਮਲਬੇ ਦੇ ਢੇਰ ਲੰਮਾਂ ਸਮਾਂ ਉਥੇ ਹੀ ਪਏ ਇਲਾਕੇ ਦੀ ਖੂਬਸੂਰਤੀ ਨੂੰ ਗ੍ਰਹਿਣ ਲਗਾ ਰਹੇ ਹਨ | ਜਿਵੇਂ ਕਿ ਮਲਕ ਰੋਡ ਤੋਂ ਸ਼ੇਰਪੁਰਾ ਰੋਡ ਤੱਕ ਚੌੜੀ ਕੀਤੀ ਜਾ ਰਹੀ ਸੂਏ ਵਾਲੀ ਸੜਕ ਦਾ ਹਾਲ ਵੇਖਣਯੋਗ ਹੈ | ਦੋ ਕੁ ਸਾਲ ਪਹਿਲਾਂ ਸੜਕ ਚੌੜੀ ਕਰਨ ਲਈ ਲਗਾਈਆਂ ਸੀਮਿੰਟਡ ਟਾਇਲਾਂ ਹੁਣ ਉਖਾੜ ਕੇ ਮਲਬਾ ਬਣਾ ਦਿੱਤੀਆਂ ਹਨ, ਸਰਕਾਰੀ ਖਜ਼ਾਨੇ ਦੇ ਲੱਖਾਂ ਰੁਪਏ ਸਵਾਹ ਕਰ ਦਿੱਤੇ ਗਏ ਹਨ | ਇਸ ਬਾਈਪਾਸ ਬਣੀ ਸੜਕ 'ਤੇ ਜੋ ਹਰ ਵੇਲੇ ਆਵਾਜਾਈ ਬਣੀ ਰਹਿੰਦੀ ਹੈ, ਸੜਕ ਤੋਂ ਉਡਦਾ ਘੱਟਾ ਮਿੱਟੀ ਬਿਮਾਰੀਆਂ ਦਾ ਘਰ ਬਣ ਚੁੱਕਾ ਹੈ | ਇਸੇ ਤਰ੍ਹਾਂ ਕੋਠੇ ਖੰਜੂਰਾਂ ਦੇ ਪਿਛਲੇ ਪਾਸੇ ਵਸੇ ਦਲਿਤ ਮੁਹੱਲੇ ਹਰਦੇਵ ਨਗਰ 'ਚ ਪਾਣੀ ਵਾਲੀ ਪਾਈਪ ਪਾਉਣ ਲਈ ਪੁੱਟੀਆਂ ਟਾਇਲਾਂ ਦੇ ਢੇਰ ਉਥੇ ਮਹੀਨਿਆਂ ਤੋਂ ਉਵੇਂ ਹੀ ਪਏ ਹਨ, ਗਰੀਬਾਂ ਨੇ ਉੱਤੇ ਪਾਥੀਆਂ ਥੱਪ ਲਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਵਲੀਪੁਰ ਕਲਾਂ ਗ੍ਰਾਮ ਪੰਚਾਇਤ ਦਾ ਵੱਡਾ ਉਪਰਾਲਾ, ਅੱਗ ਬੁਝਾਉਣ ਲਈ ਮਿੰਨੀ ਫਾਇਰ ਬਿਗ੍ਰੇਡ ਦਾ ਕੀਤਾ ਪ੍ਰਬੰਧ ਅਗਲੀ ਖ਼ਬਰ ਦਿਨ-ਰਾਤ ਦੇ ਲੱਗਦੇ ਨਾਜਾਇਜ਼ ਬਿਜਲੀ ਕੱਟਾਂ ਖ਼ਿਲਾਫ਼ ਰਸੂਲਪੁਰ ਵਿਖੇ ਰੋਸ ਵਿਖਾਵਾ ਕੀਤਾ
Ad Position 24