ਹੰਬੜਾਂ, 17 ਅਪ੍ਰੈਲ (ਮੇਜਰ ਹੰਬੜਾਂ)-ਬੇਟ ਇਲਾਕੇ 'ਚ ਫਾਇਰ ਬਿ੍ਗੇਡ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਬਲਾਕ ਸਿੱਧਵਾਂ ਬੇਟ ਦੇ ਪਿੰਡ ਵਲੀਪੁਰ ਕਲਾਂ ਦੀ ਗ੍ਰਾਮ ਪੰਚਾਇਤ ਨੇ ਵੱਡਾ ਉਪਰਾਲਾ ਕਰਦਿਆਂ ਮਿੰਨੀ ਫਾਇਰ ਬਿ੍ਗੇਡ ਦਾ ਪ੍ਰਬੰਧ ਕੀਤਾ ਜੋ ਕਿ 4 ਹਜ਼ਾਰ ਲੀਟਰ ਪਾਣੀ ਨਾਲ ਲੈਸ ਹੋਵੇਗਾ ਤੇ ਕਿਸੇ ਵੀ ਅੱਗ ਲੱਗਣ ਵਰਗੀ ਅਣ-ਸੁਖਾਵੀ ਘਟਨਾ ਸਮੇਂ ਪਿੰਡ ਵਲੀਪੁਰ ਕਲਾਂ, ਹੰਬੜਾਂ, ਘਮਣੇਵਾਲ ਸਮੇਤ ਹੋਰ ਨਾਲ ਲੱਗਦੇ ਕਿਸੇ ਪਿੰਡ 'ਚ ਕੁਝ ਮਿੰਟਾਂ 'ਚ ਪੁੱਜ ਸਕੇਗਾ | ਫਾਇਰ ਬਿ੍ਗੇਡ ਗੱਡੀਆਂ ਇਥੋਂ 20 ਕਿਲੋਮੀਟਰ ਦੂਰ ਲੁਧਿਆਣਾ, 30 ਕਿਲੋਮੀਟਰ ਦੂਰ ਜਗਰਾਉਂ 'ਚ ਹਨ ਤੇ ਉੱਥੋਂ ਫਾਇਰ ਬਿ੍ਗੇਡ ਆਉਣ ਨੂੰ ਬਹੁਤ ਸਮਾਂ ਲੱਗਦਾ ਹੈ, ਇਸ ਲਈ ਵਲੀਪੁਰ ਕਲਾਂ ਪੰਚਾਇਤ ਵਲੋਂ ਪਿੰਡ ਵਿਚ ਹੀ ਫਾਇਰ ਬਿ੍ਗੇਡ ਦਾ ਪ੍ਰਬੰਧ ਕਰ ਦਿੱਤਾ | ਗ੍ਰਾਮ ਪੰਚਾਇਤ ਸਰਪੰਚ ਕਰਨੈਲ ਕੌਰ, ਵੇਰਕਾ ਦੁੱਧ ਉਤਪਾਦਕ ਸਭਾ ਵਲੀਪੁਰ ਕਲਾਂ ਦੇ ਪ੍ਰਧਾਨ ਪੰਚਾਇਤ ਮੈਂਬਰ ਬੀਬੀ ਵਰਿੰਦਰ ਕੌਰ ਚਾਵਲਾ, ਪੰਚ ਹਰਦਿਆਲ ਸਿੰਘ ਗੋਲਾ ਨੇ ਮਿੰਨੀ ਫਾਇਰ ਬਿ੍ਗੇਡ ਪਿੰਡ ਵਾਸੀਆਂ ਹਵਾਲੇ ਕਰਦਿਆਂ ਕਿਹਾ ਕਿ ਬੀ.ਡੀ.ਪੀ.ਓ ਗੁਰਪ੍ਰੀਤ ਸਿੰਘ ਸਿੱਧਵਾਂ ਬੇਟ ਦੇ ਉਪਰਾਲੇ ਸਦਕਾ ਅਤੇ ਗ੍ਰਾਮ ਪੰਚਾਇਤ ਵਲੀਪੁਰ ਕਲਾਂ ਦੇ ਪੰਚਾਇਤ ਸਕੱਤਰ ਗੁਰਮੀਤ ਸਿੰਘ ਦੇ ਸਹਿਯੋਗ ਨਾਲ ਮਿੰਨੀ ਫਾਇਰ ਬਿ੍ਗੇਡ ਲਿਉਣ ਦੀ ਪਹਿਲਕਦਮੀ ਕੀਤੀ ਗਈ ਹੈ, ਕਿਉਂਕਿ ਕਣਕ ਦੀ ਫ਼ਸਲ ਪੱਕਣ ਸਮੇਂ ਆਮ ਹੀ ਕਈ ਵਾਰ ਅੱਗ ਲੱਗਣ ਵਰਗੀ ਅਣ-ਸੁਖਾਵੀਂ ਘਟਨ ਵਾਪਰਦੀ ਹੈ ਤਾਂ ਤੁਰੰਤ ਮਿੰਨੀ ਫਾਇਰ ਬਿ੍ਗੇਡ ਰਾਹੀਂ ਆਸਾਨੀ ਨਾਲ ਅੱਗ 'ਤੇ ਕਾਬੂ ਪਾਇਆ ਜਾ ਸਕੇਗੇ | ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਸਾਬਕਾ ਪੰਚ ਜਗਜੀਤ ਸਿੰਘ ਜੱਗੂ, ਪੰਚ ਭਗਵੰਤ ਸਿੰਘ ਹਾਂਸ, ਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਮਿੰਨੀ ਫਾਇਰ ਬਿਗ੍ਰੇਡ ਨੂੰ ਟਰੈਕਟਰ ਮਗਰ ਪਾ ਕੇ ਕਿਤੇ ਵੀ ਲਿਜਾਇਆ ਜਾ ਸਕਦਾ ਹੈ ਤੇ ਅੱਗ ਲੱਗਣ ਵਰਗੀ ਘਟਨਾ 'ਤੇ ਕਾਬੂ ਪਾਇਆ ਜਾ ਸਕਦਾ ਹੈ | ਜਿਸ ਵਿਚ 4 ਹਜ਼ਾਰ ਲੀਟਰ ਪਾਣੀ ਭਰਿਆ ਜਾ ਸਕਦਾ ਹੈ ਤੇ ਇਸ 'ਤੇ ਕਰੀਬ 4 ਲੱਖ ਤੋਂ ਉੱਪਰ ਦਾ ਖ਼ਰਚ ਆਇਆ ਹੈ ਜੋ ਕਿ ਪੰਚਾਇਤ ਦਾ ਚੰਗਾ ਉਪਰਾਲਾ ਹੈ | ਇਸ ਮੌਕੇ ਹਰਜੀਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਅਹੂਜਾ, ਤੀਰਥ ਸਿੰਘ ਧਾਲੀਵਾਲ, ਪੰਚ ਰੁਪਿੰਦਰ ਕੌਰ, ਪੰਚ ਰਣਜੀਤ ਕੌਰ, ਬਲਵਿੰਦਰ ਸਿੰਘ, ਅਮਰੀਕ ਸਿੰਘ, ਦਵਿੰਦਰ ਸਿੰਘ, ਮਨਦੀਪ ਸਿੰਘ, ਜੱਗੀ ਵਲੀਪੁਰ, ਕਰਨੈਲ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ |