12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੰਡੀਆਂ 'ਚ ਕਣਕ ਦੀ ਨਿਰੰਤਰ ਖ਼ਰੀਦ ਕਰਕੇ ਸਰਕਾਰ ਕਿਸਾਨਾਂ ਨੂੰ ਚਿੰਤਾ ਮੁਕਤ ਕਰੇ-ਹਸਨਪੁਰ

Ad Position 21
No active advertisement
ਅਜੀਤ ਡੈਸਕ 18-04-2026
• ਦਾਖਾ ਮਾਰਕੀਟ ਕਮੇਟੀ ਦੇ ਮੁੱਖ ਯਾਰਡ, ਹੋਰ ਖ਼ਰੀਦ ਕੇਂਦਰਾਂ 'ਚ ਲਿਫਟਿੰਗ ਦਾ ਬੁਰਾ ਹਾਲ
ਮੁੱਲਾਂਪੁਰ-ਦਾਖਾ, 17 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਅਨਾਜ ਮੰਡੀਆਂ ਵਿਚ ਕਣਕ ਦੀ ਭਾਰੀ ਆਮਦ ਅਤੇ ਖ਼ਰੀਦ ਪ੍ਰਕਿਰਿਆ ਮੱਧਮ ਹੋਣ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਹਸਨਪੁਰ) ਦੇ ਪੰਜਾਬ ਪ੍ਰਧਾਨ ਜਗਰੂਪ ਸਿੰਘ ਵਲੋਂ ਆਪਣੀ ਟੀਮ ਨਾਲ ਮੰਡੀਆਂ ਦਾ ਦੌਰਾ ਕੀਤਾ ਗਿਆ | ਜਗਰੂਪ ਸਿੰਘ ਹਸਨਪੁਰ ਨੇ ਕਿਹਾ ਕਿ ਮੰਡੀਆਂ 'ਚੋਂ ਜਿਥੇ ਖ਼ਰੀਦ ਦੀ ਰਫ਼ਤਾਰ ਮੱਧਮ ਹੈ, ਉਥੇ ਢੋਆ ਢੁਆਈ ਦਾ ਅੱਜ ਤੱਕ ਉੱਕਾ ਹੀ ਪ੍ਰਬੰਧ ਨਹੀਂ | ਉਨ੍ਹਾਂ ਅੰਕੜਿਆਂ ਨਾਲ ਦੱਸਿਆ ਕਿ ਦਾਖਾ ਮਾਰਕੀਟ ਕਮੇਟੀ ਦੇ ਮੁੱਖ ਯਾਰਡ ਜਾਂ ਹੋਰ ਖ਼ਰੀਦ ਕੇਂਦਰਾਂ 'ਚ ਹੁਣ ਤੱਕ ਦੀ ਸਵਾ ਲੱਖ ਕੁਇੰਟਲ (ਢਾਈ ਲੱਖ ਗੱਟਾ) ਆਮਦ 'ਚੋਂ ਕਰੀਬ 50 ਹਜ਼ਾਰ ਦੀ ਖ਼ਰੀਦ ਹੋਈ, ਜਿੰਨ੍ਹਾਂ ਵਿਚ ਲਿਫਟਿੰਗ ਪੂਰੀ ਦੀ ਪੂਰੀ ਬਾਕੀ ਹੈ | ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਨਾਲ ਕੁਆਲਿਟੀ ਪ੍ਰਭਾਵਿਤ ਹੋਈ ਹੋਵੇਗੀ, ਇਸ ਦੀ ਸਜ਼ਾ ਕਿਸਾਨਾਂ ਨੂੰ ਨਹੀਂ ਮਿਲਣੀ ਚਾਹੀਦੀ | ਜਗਰੂਪ ਸਿੰਘ ਹਸਨਪੁਰ ਨੇ ਕਿਹਾ ਕਿ ਬੇਮੌਸਮੀ ਬਰਸਾਤ ਨਾਲ 7 ਤੋਂ 8 ਕੁਇੰਟਲ ਪ੍ਰਤੀ ਕਣਕ ਦਾ ਝਾੜ ਘਟ ਗਿਆ | ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਦਾਣਾ ਮੰਡੀਆਂ 'ਚ ਕਣਕ ਦੀ ਨਿਰੰਤਰ ਖ਼ਰੀਦ ਕਰਕੇ ਕਿਸਾਨਾਂ ਨੂੰ ਚਿੰਤਾ ਮੁਕਤ ਕੀਤਾ ਜਾਵੇ | ਦਾਣਾ ਮੰਡੀਆਂ 'ਚ ਖ਼ਰੀਦ ਦੇ ਨਿਰੀਖਣ ਸਮੇਂ ਬੀ.ਕੇ.ਯੂ ਡਕੌਂਦਾ-ਹਸਨਪੁਰ ਦੇ ਸੂਬਾ ਸਕੱਤਰ ਹਰਦੀਪ ਸਿੰਘ ਸਰਾਭਾ, ਸੂਬਾ ਮੀਤ ਪ੍ਰਧਾਨ ਬਿਨੈਪਾਲ ਆਲੀਵਾਲ, ਲੱਕੀ ਮੋਹੀ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਪ੍ਰਧਾਨ ਜਗਤਾਰ ਸਿੰਘ ਦੁਸਾਝ, ਰਿੱਕਾ ਨੰਬਰਦਾਰ ਭਨੋਹੜ, ਅਮਨਦੀਪ ਸਿੰਘ, ਸਵਰਨ ਸਿੰਘ ਭਨੋਹੜ, ਹਰਪ੍ਰੀਤ ਸਿੰਘ ਗਹੌਰ, ਬਲਵਿੰਦਰ ਸਿੰਘ ਗਹੌਰ, ਜਗਜੀਵਨ ਸਿੰਘ ਚੱਕ ਕਲਾਂ, ਸੁਖਰਾਜ ਸਿੰਘ ਗੁੜੇ, ਪੰਮਾ ਪਮਾਲ, ਸੁਖਵਿੰਦਰ ਸਿੰਘ ਦਿਉਲ, ਲਖਵੀਰ ਦਸਮੇਸ਼ ਨਗਰ, ਸੁਖਵਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਹੀ ਸਿਰਫ਼ ਕਿਸਾਨ ਹਿਤੈਸ਼ੀ ਹੈ-ਪੱਤੀ ਮੁਲਤਾਨੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਜਗਰਾਉਂ ਪੁੱਜ ਕੇ ਵਰਿੰਦਾਵਨ ਹਾਦਸੇ ਦੇ ਸ਼ਿਕਾਰ ਪੀੜਤ ਪਰਿ...
Ad Position 24