11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਿੱਧਵਾਂ ਕਾਲਜ ਵਿਚ ਵਿਸਾਖੀ ਦਾ ਤਿਉਹਾਰ ਅਤੇ ਸੈਸ਼ਨ ਦੀ ਸਮਾਪਤੀ ਸੰਬੰਧੀ ਸਮਾਗਮ

Ad Position 21
No active advertisement
ਅਜੀਤ ਡੈਸਕ 18-04-2026
ਚੌਂਕੀਮਾਨ, 16 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਯੋਗ ਰਹਿਨੁਮਾਈ ਹੇਠ ਇਲਾਕੇ ਦੀ ਨਾਮਵਾਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਕਾਲਜ ਦੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਾਜਨਾ, ਵਿਸਾਖੀ ਦੇ ਤਿਉਹਾਰ ਅਤੇ ਸੈਸ਼ਨ 2025-26 ਦੀ ਸਮਾਪਤੀ ਦੇ ਸੰਬੰਧ ਵਿਚ ਸ੍ਰੀ ਸਹਿਜ ਪਾਠ ਜੀ ਦਾ ਪਾਠ ਕੀਤਾ ਗਿਆ | ਸਮਾਗਮ ਦੌਰਾਨ ਕਾਲਜ ਕੈਂਪਸ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ ਅਤੇ ਹੁਕਮਨਾਮਾ ਲਿਆ ਗਿਆ | ਇਸ ਮੌਕੇ ਟਰੱਸਟ ਦੇ ਮੈਂਬਰ ਜਰਨੈਲ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨਾਂ ਤੋਂ ਇਲਾਵਾ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਅਧਿਆਪਕ ਸਾਹਿਬਾਨ ਗੁਰਪ੍ਰੀਤ ਸਿੰਘ ਅਤੇ ਮੈਡਮ ਦਮਨਪ੍ਰੀਤ ਕੌਰ ਉਚੇਚੇ ਤੌਰ 'ਤੇ ਪਹੁੰਚੇ | ਸੰਸਥਾ ਦੇ ਵਿਦਿਆਰਥੀਆਂ ਵਲੋਂ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵਿਦਿਆਰਥੀਆਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ | ਐਜੂਕੇਟ ਪੰਜਾਬ ਪ੍ਰੋਜੈਕਟ ਦੇ ਢਾਡੀ ਜੱਥੇ ਨੇ ਵਾਰਾਂ ਦਾ ਗਾਇਨ ਕੀਤਾ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਖ਼ਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦਿਆਂ ਵਿਸਾਖੀ ਦੇ ਸੱਭਿਆਚਾਰਕ ਅਤੇ ਇਤਿਹਾਸਕ ਪੱਖਾਂ 'ਤੇ ਚਾਨਣਾਂ ਪਾਇਆ ਅਤੇ ਸੈਸ਼ਨ ਦੀ ਸਮਾਪਤੀ ਤੇ ਪਰਮਾਤਮਾ ਦਾ ੳਟ ਆਸਰਾ ਲੈਂਦਿਆਂ ਵਿਦਿਆਰਥਣਾਂ ਨੂੰ ਸਖ਼ਤ ਮਿਹਨਤ ਅਤੇ ਦਿ੍ੜ-ਨਿਸ਼ਚੈ ਨਾਲ ਚੰਗੇ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਉਨਾਂ ਨੇ ਬੜੇ ਮਾਣ ਨਾਲ ਦੱਸਿਆਂ ਕਿ ਪੰਜਾਬ ਯੂਨੀਵਰਸਿਟੀ ਦੇ ਪਿਛਲੇ ਐਲਾਨੇ ਨਤੀਜਿਆਂ ਵਿਚ ਪਹਿਲੀਆਂ ਪੁਜੀਸਨਾਂ ਹਾਸਲ ਕੀਤੀਆਂ | ਮੈਡਮ ਦਮਨਪ੍ਰੀਤ ਕੌਰ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਦੱਸਿਆ ਕਿ ਪੰਜਾਬ ਐਜੂਕੇਟ ਪ੍ਰੋਜੈਕਟ ਦਾ ਮੁੱਖ ਉਦੇਸ਼ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਵਿਚ ਪੜ੍ਹਾਉਣਾ ਤੇ ਸਿੱਖੀ ਦੇ ਨਾਲ ਜੋੜਣਾ ਹੈ | ਸਮੂਹ ਸਿੱਧਵਾਂ ਵਿੱਦਿਅਕ ਸੰਸਥਾਵਾਂ ਦੇ ਪਿ੍ੰਸੀਪਲ ਡਾ. ਅਮਨਦੀਪ ਕੌਰ, ਮੈਡਮ ਕਮਲਜੀਤ ਕੌਰ, ਮੈਡਮ ਸੰਦੀਪ ਕੌਰ, ਵਾਈਸ ਪਿ੍ੰਸੀਪਲ ਮੈਡਮ ਪੁਨੀਤ ਸ਼ਰਮਾ ਅਤੇ ਡਾ. ਸਵੇਤਾ ਢੰਡ, ਪ੍ਰਦੀਪ ਸਿੰਘ (ਸਾਬਕਾ ਟਰੱਸਟ ਮੈਂਬਰ) ਸਿੱਧਵਾਂ ਖੁਰਦ ਨੇ ਵੀ ਸ਼ਮੂਲੀਅਤ ਕੀਤੀ | ਸਮਾਗਮ ਵਿਚ ਸਮੂਹ ਸਟਾਫ਼ ਅਤੇ ਸਮੂਹ ਵਿਦਿਆਰਥਣਾਂ ਨੇ ਭਰਵੇਂ ਰੂਪ ਵਿਚ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਕਵੀ ਦਰਬਾਰ ਸਮਾਗਮ ਯਾਦਗਾਰੀ ਹੋ ਨਿਬੜਿਆ-ਡਾ. ਗਰੇਵਾਲ
Ad Position 24