28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਕਾਰੋਬਾਰੀ ਤੇ ਵਿਸਾਖੀ ਦਾ ਮੇਲਾ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 20-04-2026
ਚੌਂਕੀਮਾਨ, 19 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ 'ਵਿਸਾਖੀ ਮੇਲਾ ਅਤੇ ਬਿਜ਼ਨੈੱਸ ਫੇਟ' ਆਯੋਜਿਤ ਕੀਤਾ ਗਿਆ | ਇਸ ਮੇਲੇ ਵਿਚ ਪਦਮ ਸ੍ਰੀ ਉੱਘੇ ਅਦਾਕਾਰ ਅਤੇ ਨਿਰਦੇਸ਼ਕ ਨਿਰਮਲ ਰਿਸ਼ੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਮੁੱਖ ਮਹਿਮਾਨ ਜੀ ਨੂੰ ਸੈਪਲਿੰਗ ਭੇਟ ਕਰਦਿਆਂ ਨਿੱਘੀ ਜੀ ਆਇਆ ਕਿਹਾ | ਮੈਡਮ ਨਿਰਮਲ ਰਿਸ਼ੀ ਨੇ ਬਿਜ਼ਨੈੱਸ ਫੇਟ ਦਾ ਉਦਘਾਟਨ ਕਰਦਿਆਂ ਵਿਦਿਆਰਥਣਾਂ ਦੁਆਰਾ ਲਗਾਈਆਂ ਵਿਭਿੰਨ ਪ੍ਰਕਾਰ ਦੀਆਂ ਸਟਾਲਾਂ ਦਾ ਦੌਰਾ ਕੀਤਾ | ਕਾਲਜ ਦੀਆਂ ਵਿਦਿਆਰਥਣਾਂ ਨੇ ਲੈਮਨ ਸੋਡਾ, ਗੋਲ-ਗੱਪੇ, ਦਹੀ ਭੱਲੇ, ਸ਼ੇਕ, ਕਰੀਮੀ ਸੈਂਡਵਿਚ, ਹੱਥ ਦੀ ਕਢਾਈ ਵਾਲੀਆਂ ਵਸਤਾਂ ਆਦਿ ਦੀਆਂ ਲਗਭਗ 28 ਸਟਾਲਾਂ ਲਗਾਈਆਂ ਗਈਆਂ | ਇਹ ਸਾਰੀਆਂ ਵਸਤਾਂ ਵਿਦਿਆਰਥਣਾਂ ਨੇ ਆਪਣੀ ਹੱਥੀ ਤਿਆਰ ਕੀਤੀਆਂ | ਇਸ ਦੇ ਨਾਲ ਮੇਲੇੇ ਦੀ ਰੌਣਕ ਚੰਡੋਲ, ਪੈਂਡੂਲਮ ਅਤੇ ਹੋਰ ਕਈ ਪ੍ਰਕਾਰ ਦੇ ਝੂਲਿਆਂ ਦਾ ਵੀ ਵਿਦਿਆਰਥਣਾਂ ਨੇ ਖੂਬ ਆਨੰਦ ਲਿਆ | ਵਿਦਿਆਰਥਣਾਂ ਦੁਆਰਾ ਸੱਭਿਆਚਾਰਕ ਵੰਨਗੀਆਂ ਜਿਸ ਵਿਚ ਲੋਕ-ਨਾਚ ਗਿੱਧਾ, ਡਾਂਸ ਅਤੇ ਲੋਕ ਗੀਤਾਂ ਦੀਆਂ ਪੇਸ਼ਕਾਰੀ ਬਾਖੂਬੀ ਕੀਤੀ ਗਈ | ਦੋ-ਰੋਜ਼ਾ ਗੱਤਕਾ ਵਰਕਸ਼ਾਪ ਵਿਚ ਗੱਤਕਾ ਦੀ ਸਿਖਲਾਈ ਲੈ ਰਹੀਆਂ ਵਿਦਿਆਰਥਣਾਂ ਨੇ ਗੱਤਕੇ ਦੇ ਜ਼ੌਹਰ ਵੀ ਵਿਖਾਏ | ਮੈਡਮ ਨਿਰਮਲ ਰਿਸ਼ੀ ਨੇ ਕਿਹਾ ਕਿ ਖ਼ਾਲਸੇ ਦੇ ਸਿਰਜਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾੳਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥਣਾਂ ਨੂੰ ਵਿਵੇਕ ਬੁੱਧੀ ਅਧਾਰਿਤ ਸਹੀ ਅਤੇ ਗਲਤ ਦੀ ਪਰਖ ਕਰਨ ਤੇ ਸਹੀ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ | ਸੰਸਥਾ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਦੋ ਰੋਜ਼ਾ ਗੱਤਕਾ ਵਰਕਸ਼ਾਪ ਦੇ ਜੱਜ ਸਾਹਿਬਾਨਾਂ ਨੂੰ ਵੀ ਸੰਸਥਾ ਵਲੋਂ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ | ਇਸ ਮੌਕੇ ਵਿਦਿਆਰਥਣਾਂ ਵਲੋਂ ਟਿਕਟਾਂ ਅਧਾਰਿਤ ਕੁੱਲ 10 ਇਨਾਮ ਕੱਢੇ ਗਏ, ਜੋ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਪ੍ਰਾਪਤ ਹੋਏ | ਸ਼ੌਕਣ ਮੇਲੇ ਦੀ ਦਾ ਖ਼ਿਤਾਬ ਬੀ.ਕਾਮ ਭਾਗ ਤੀਸਰਾ ਦੀ ਗਰਿਮਾ ਸ਼ਰਮਾ ਅਤੇ ਬੀ.ਕਾਮ ਭਾਗ ਪਹਿਲਾ ਦੀ ਰੌਬਨਪ੍ਰੀਤ ਨੇ ਹਾਸਲ ਕੀਤਾ | ਟਰੱਸਟ ਦੇ ਮੈਨੇਜਰ ਪ੍ਰਦੀਪ ਸਿੰਘ ਅਤੇ ਸਮੂਹ ਵਿੱਦਿਅਕ ਸੰਸਥਾਵਾਂ ਦੇ ਪਿ੍ੰਸੀਪਲ ਮੈਡਮ ਦਲਜੀਤ ਕੌਰ, ਡਾ. ਅਮਨਦੀਪ ਕੌਰ, ਮੈਡਮ ਸੰਦੀਪ ਕੌਰ ਵੀ ਉਚੇਚੇ ਤੌਰ 'ਤੇ ਪਹੁੰਚੇ | ਨਾਮਵਰ ਐਡਵੋਕੇਟ ਮੂਨ ਝਾਂਜੀ ਨੇੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਸੰਸਥਾ ਦਾ ਮਾਣ ਵਧਾਇਆ | ਮੰਚ ਸੰਚਾਲਕ ਦੀ
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦਾ 135ਵਾਂ ਜਨਮ ਦਿਵਸ ਰਾਊਵਾਲ 'ਚ ਮਨਾਇਆ ਅਗਲੀ ਖ਼ਬਰ ਸੰਤੋਖ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਭਰੀ ਹਾਜ਼ਰੀ <br/>
Ad Position 24