ਰਾਏਕੋਟ, 19 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਸਿਰਮੌਰ ਸਿੱਖਿਆ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੇ ਹੀ ਉਤਸ਼ਾਹ, ਰੰਗਤ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ | ਸਕੂਲ ਵਿੱਚ ਆਯੋਜਿਤ ਇਸ ਵਿਸ਼ੇਸ਼ ਸਮਾਗਮ ਵਿੱਚ ਵਿਦਿਆਰਥੀਆਂ ਨੇ ਬੜੇ ਚਾਅ ਤੇ ਜੋਸ਼ ਨਾਲ ਭਾਗ ਲਿਆ | ਇਸ ਮੌਕੇ ਕਿੰਡਰਗਾਰਟਨ ਵਿੰਗ ਦੇ ਛੋਟੇ ਬੱਚਿਆਂ ਵੱਲੋਂ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਪਾ ਕੇ ਭੰਗੜਾ ਅਤੇ ਗਿੱਧਾ ਪੇਸ਼ ਕਰਦੇ ਹੋਏ ਸਾਰਿਆਂ ਦਾ ਮਨ ਮੋਹ ਲਿਆ | ਇਸ ਦੌਰਾਨ ਮਿਸ ਪੰਜਾਬ, ਮਿਸਟਰ ਪੰਜਾਬ, ਲਿੱਟਲ ਪੰਜਾਬਣ, ਲਿੱਟਲ ਪੰਜਾਬੀ ਮੁੰਡਾ, ਬੈਸਟ ਡ੍ਰੈੱਸਡ ਗਰਲ, ਬੈਸਟ ਡ੍ਰੈੱਸਡ ਬੁਆਏ, ਕਿਊਟੈਸਟ ਸਮਾਈਲ, ਬੈਸਟ ਟ੍ਰੈਡੀਸ਼ਨਲ ਲੁੱਕ, ਰਾਈਜ਼ਿੰਗ ਸਟਾਰ ਅਤੇ ਚਾਰਮਿੰਗ ਪਰਸਨਾਲਿਟੀ ਵਰਗੇ ਵਿਸ਼ੇਸ਼ ਖ਼ਿਤਾਬ ਦਿੱਤੇ ਗਏ | ਇਸ ਤੋਂ ਇਲਾਵਾ ਜਮਾਤ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਵਿਚ ਇੰਟਰ-ਹਾਊਸ ਮੁਕਾਬਲੇ ਕਰਵਾਏ ਗਏ, ਜਿਨਾਂ ਵਿਚ ਭੰਗੜਾ ਅਤੇ ਗਿੱਧਾ ਮੁੱਖ ਆਕਰਸ਼ਣ ਰਹੇ | ਇਨਾਂ ਮੁਕਾਬਲਿਆਂ ਵਿਚ ਯੂਨੀਟੀ ਹਾਊਸ ਨੇ ਪਹਿਲਾਂ ਸਥਾਨ ਹਾਸਲ ਕੀਤਾ, ਜਦਕਿ ਹਾਰਮਨੀ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਵਿਚੋਂ ਸਟਾਰ ਪਰਫਾਰਮਰ ਵੀ ਚੁਣੇ ਗਏ, ਜਿਨਾਂ ਵਿਚ ਗੁਰਸੀਰਤ ਕੌਰ, ਹਰਸੀਰਤ ਕੌਰ, ਇਜਾ, ਏਕਰੂਪ ਕੌਰ, ਗਿਤੀਕਾ, ਪ੍ਰਭਜੋਤ ਕੌਰ ਅਤੇ ਅਸ਼ਮੀਤ ਕੌਰ ਸ਼ਾਮਿਲ ਹਨ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਵਿਸਾਖੀ ਦੇ ਸਬੰਧਿਤ ਕਵਿਤਾਵਾਂ ਅਤੇ ਭਾਸ਼ਣ ਵੀ ਪੇਸ਼ ਕੀਤੇ ਗਏ, ਜਿਨਾਂ ਵਿਚ ਖ਼ਾਲਸਾ ਸਾਜਨਾ ਦਿਵਸ ਅਤੇ ਫ਼ਸਲ ਦੇ ਸੀਜ਼ਨ ਦੀ ਮਹੱਤਤਾ ਨੂੰ ਬੜੀ ਸੁੰਦਰਤਾ ਨਾਲ ਉਜਾਗਰ ਕੀਤਾ ਗਿਆ | ਇਸ ਮੌਕੇ ਸਕੂਲ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ ਅਤੇ ਵਾਈਸ ਚੇਅਰਪਰਸਨ ਮਨਪ੍ਰੀਤ ਕੌਰ ਢਿੱਲੋਂ ਨੇ ਵੀ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ | ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ਸੰਸਕਾਰਾਂ, ਰਿਵਾਇਤਾਂ ਅਤੇ ਵਿਰਾਸਤ ਨਾਲ ਜੋੜਨਾ ਅਤੇ ਉਨਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਭਾਰਨਾ ਸੀ | ਇਸ ਮੌਕੇ ਮੈਡਮ ਅਮਨ