ਹਲਵਾਰਾ, 20 ਅਪ੍ਰੈਲ (ਮਨਦੀਪ ਸਿੰਘ ਉੱਭੀ)-ਬਹੁਜਨ ਮੁਕਤੀ ਪਾਰਟੀ ਪੰਜਾਬ ਦੀ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਇਕੱਤਰਤਾ ਹਲਵਾਰਾ ਦੀ ਗੁਰੂ ਰਵਿਦਾਸ ਭਗਤ ਧਰਮਸ਼ਾਲਾ ਵਿਖੇ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸ਼ੇਰ ਸਿੰਘ ਮੋਹਾਲੀ ਨੇ ਕਿਹਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ ਤੇ ਉਨ੍ਹਾਂ ਕੋਲ 111 ਉਮੀਦਵਾਰਾਂ ਦੇ ਨਾਮ ਆ ਗਏ ਹਨ | ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਰਾਖਵਾਂ ਤੋਂ ਪਾਰਟੀ ਵਲੋਂ ਸਿਕੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਹਾਜ਼ਰ ਡੈਲੀਗੇਟਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਇਸਦਾ ਸਵਾਗਤ ਕੀਤਾ | ਸੂਬਾ ਸੰਗਠਨ ਸਕੱਤਰ ਰਾਮ ਸਿੰਘ ਦੀਪਕ, ਸੀਨੀਅਰ ਸੂਬਾ ਵਾਈਸ ਪ੍ਰਧਾਨ ਵਜ਼ੀਰ ਸਿੰਘ ਸਮੇਤ ਹੋਰਨਾਂ ਵਲੋਂ ਸਿਕੰਦਰ ਸਿੰਘ ਸਿੱਧੂ ਨੂੰ ਚੋਣਾਵੀ ਖ਼ਰਚਾ ਭੇਟ ਕੀਤਾ ਗਿਆ | ਹਾਜ਼ਰੀਨ ਸਾਰੇ ਡੈਲੀਗੇਟਾਂ ਨੇ ਇਸ ਮੌਕੇ ਸਿਕੰਦਰ ਸਿੰਘ ਸਿੱਧੂ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਪ੍ਰਣ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ | (ਬਾਕੀ ਸਫਾ 8 'ਤੇ)