ਜਗਰਾਉਂ, 20 ਅਪ੍ਰੈਲ (ਗਾਲਿਬ)-ਦਾ ਗਰੀਨ ਪੰਜਾਬ ਮਿਸ਼ਨ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਅਤੇ ਸਕੂਲਾਂ ਦੇ ਸਹਿਯੋਗ ਨਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ 'ਤੇ ਜਗਰਾਉਂ ਵਿਖੇ ਵਿਸ਼ੇਸ਼ ਮੈਗਾ ਰੋਡ ਸ਼ੋ ਕੱਢਿਆ ਜਾ ਰਿਹਾ ਹੈ | ਇਹ ਰੋਡ ਸ਼ੋਅ ਸਵੇਰੇ 8 ਵਜੇ ਲਾਲਾ ਲਾਜਪਤ ਰਾਏ ਕਮੇਟੀ ਪਾਰਕ ਜਗਰਾਉਂ ਤੋਂ ਸ਼ੁਰੂ ਹੋਵੇਗਾ | ਇਸ ਦੌਰਾਨ ਸਕੂਲੀ ਬੱੱਚਿਆਂ ਵਲੋਂ ਵੱਖੋ-ਵੱਖਰੇ ਸਲੋਗਨਾਂ ਰਾਹੀਂ ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਬਚਾਉਣ ਤੇ ਹਵਾ-ਪਾਣੀ ਸ਼ੁੱਧ ਰੱਖਣ, ਪਲਾਸਟਿਕ ਦੀ ਵਰਤੋਂ ਘਟਾਉਣ, ਵਾਤਵਰਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ | ਇਹ ਜਾਣਕਾਰੀ ਗ੍ਰੀਨ ਪੰਜਾਬ ਮਿਸ਼ਨ ਪੰਜਾਬ ਦੇ ਮੈਂਬਰ ਮਾਸਟਰ ਹਰਨਰਾਇਣ ਸਿੰਘ ਵਲੋਂ ਦਿੱਤੀ ਗਈ | ਉਨ੍ਹਾਂ ਇਸ ਰੋਡ ਸ਼ੋ 'ਚ ਪਹੁੰਚਣ ਦੀ ਅਪੀਲ ਕੀਤੀ |