ਵਿਰਾਸਤੀ ਮਾਰਗ ਦਾ ਵੱਡਾ ਹਿੱਸਾ 'ਛੋਟੇ ਲਾਰੀ ਅੱਡੇ' 'ਚ ਤਬਦੀਲ <br/>
ਵਿਰਾਸਤੀ ਮਾਰਗ ਵਿਖੇ ਸੈਲਫੀ ਪੁਆਇੰਟ ਦੀ ਹਾਲਤ ਬਿਆਨ ਕਰਦੀਆਂ ਤਸਵੀਰਾਂ | ਤਸਵੀਰਾਂ : ਹਰਜੀਤ ਸਿੰਘ
<br/>
21-04-2026
ਉਕਤ ਤੋਂ ਇਲਾਵਾ ਰਸਤੇ 'ਚ ਸਾਫ਼ ਅਤੇ ਸ਼ੁੱਧ ਪਾਣੀ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਰਕੇ ਸੈਲਾਨੀਆਂ ਦੀ ਸਹੂਲਤ ਲਈ ਹਾਈਟੈੱਕ ਸਵੀਟ ਵਾਟਰ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਵਲੋਂ ਲਗਾਏ ਗਏ ਸ਼ੁੱਧ ਪੀਣ ਵਾਲੇ ਪਾਣੀ ਦੇ 'ਵਾਟਰ ਏ. ਟੀ. ਐੱਮ.' (ਸਾਫ਼ ਪਾਣੀ ਵਾਲੀਆਂ ਮਸ਼ੀਨਾਂ) ਅਤੇ ਪ੍ਰਸ਼ਾਸਨ ਵਲੋਂ ਬਣਾਏ ਦੋ ਪਿਆਓ ਵਰਤੋਂ 'ਚ ਨਾ ਆਉਣ ਕਰਕੇ ਨਕਾਰਾ ਹੋ ਚੁਕੇ ਹਨ | ਇਸੇ ਤਰ੍ਹਾਂ ਵਿਰਾਸਤੀ ਮਾਰਗ ਵਿਖੇ 'ਸੈਲਫ਼ੀ ਪੁਆਇੰਟ' ਬਣੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਵਾਲੇ ਚੌਕ 'ਚ ਸਥਾਪਿਤ ਥੜ੍ਹੇ ਤੋਂ ਭਾਵੇਂ ਕਿ ਇਕ ਜਥੇਬੰਦੀ ਦੇ ਕਬਜ਼ੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਪਰ ਇੱਥੇ ਆਸ-ਪਾਸ ਲੱਗੇ ਗੰਦਗੀ ਅਤੇ ਕਬਾੜ ਦੇ ਢੇਰ ਸੰਬੰਧਿਤ ਵਿਭਾਗ ਦੀ ਕਿਰਕਿਰੀ ਦਾ ਕਾਰਨ ਬਣ ਰਹੇ ਹਨ |