19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਗੋਲਡਨ ਅਰਥ ਸਕੂਲ ਪੰਡੋਰੀ 'ਚ ਮੁਫ਼ਤ ਕੈਂਸਰ ਜਾਂਚ ਕੈਂਪ ਕੱਲ੍ਹ

Ad Position 21
No active advertisement
ਅਜੀਤ ਡੈਸਕ 21-04-2026
ਮੁੱਲਾਂਪੁਰ-ਦਾਖਾ, 20 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਆਪਣਾ ਪੰਜਾਬ ਫਾਊਾਡੇਸ਼ਨ ਪ੍ਰਧਾਨ ਜਗਜੀਤ ਸਿੰਘ ਧੂਰੀ ਵਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਕੈਂਪ ਕੱਲ੍ਹ 22 ਅਪ੍ਰੈਲ, ਬੁੱਧਵਾਰ ਨੂੰ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਗੋਲਡਨ ਅਰਥ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ ਵਲੋਂ ਦਿੱਤੀ ਗਈ | ਵਰਲਡ ਕੈਂਸਰ ਕੇਅਰ ਸੁਸਾਇਟੀ ਦੁਆਰਾ ਲੱਗ ਰਹੇ ਕੈਂਪ ਸਮੇਂ ਕੈਂਸਰ ਕੇਅਰ ਡਾਕਟਰਾਂ ਦੀ ਟੀਮ ਵਲੋਂ ਔਰਤਾਂ 'ਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ, ਪੇਪ ਸਮੀਅਰ ਟੈਸਟ, ਮੂੰਹ ਦੇ ਕੈਂਸਰ, ਗਦੂਦਾਂ ਦੇ ਕੈਂਸਰ ਲਈ ਪੀ.ਐੱਸ.ਏ ਟੈਸਟ ਦੇ ਨਾਲ ਸ਼ੂਗਰ, ਖੂਨ ਟੈਸਟ ਕੀਤੇ ਜਾਣਗੇਂ | ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਕੈਂਸਰ ਕੇਅਰ ਕੈਂਪ ਦੇ ਨਾਲ ਸ਼ੰਕਰਾ ਆਈ ਹਸਪਤਾਲ ਭਨੋਹੜ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਕੈਂਪ ਵੀ ਲੱਗ ਰਿਹਾ, ਅੱਖਾਂ ਦੇ ਮਾਹਿਰ ਡਾਕਟਰ ਪਹੁੰਚਣਗੇਂ | ਬਲਦੇਵ ਕਿ੍ਸ਼ਨ ਅਰੋੜਾ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੈਂਸਰ ਚੈੱਕਅੱਪ, ਅੱਖਾਂ ਦੀ ਕਿਸੇ ਬਿਮਾਰੀ ਸਮੇਤ ਸਰੀਰ ਦੀ ਹੋਰ ਜਾਂਚ ਫਰੀ ਵਿਚ ਕਰਵਉਣ ਲਈ ਗੋਲਡਨ ਅਰਥ ਸਕੂਲ 'ਚ ਲੱਗ ਰਹੇ ਕੈਂਪ ਦਾ ਲਾਹਾ ਲਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਥ ਹਿਤੈਸ਼ੀਆਂ ਨੂੰ ਵਿਧਾਇਕ ਇਯਾਲੀ ਤੋਂ ਭਰਪੂਰ ਆਸਾਂ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਵਿਧਾਇਕ ਇਯਾਲੀ ਨਿਭ... ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਖ਼ਿਲਾਫ਼ 6 ਮਈ ਤੋਂ ਸੂਬਾ ਪੱਧਰੀ ਕੰਮ-ਛੋੜ ਹੜਤਾਲ-ਰਮੇਸ਼ ਗੈਚੰਡ
Ad Position 24