19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਵਿਧਾਇਕ ਇਯਾਲੀ ਨਿਭਾਉਣਗੇ ਬਾਖ਼ੂਬੀ ਭੂਮਿਕਾ-ਗੁਰਮੇਲ ਦਿਓਲ/ਪ੍ਰੇਮ ਦਿਓਲ

Ad Position 21
No active advertisement
ਅਜੀਤ ਡੈਸਕ 21-04-2026
ਗੁਰੂਸਰ ਸੁਧਾਰ, 20 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਵਲੋਂ ਪੰਥਕ ਏਕਤ ਤਾਲਮੇਲ ਕਮੇਟੀ ਦੇ ਗਠਨ ਦੌਰਾਨ ਕਨਵੀਨਰ ਨਿਯੁਕਤ ਕੀਤੇ ਗਏ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਆਪਣੀ ਬਣਦੀ ਭੂਮਿਕਾ ਬਾਖ਼ੂਬੀ ਨਿਭਾਉਣਗੇ ਤੇ ਸੂਬੇ ਭਰ ਦੇ ਲੱਖਾਂ ਪੰਥ ਹਿਤੈਸ਼ੀਆਂ ਨੂੰ ਵਿਧਾਇਕ ਇਯਾਲੀ ਤੋਂ ਭਰਪੂਰ ਆਸਾਂ ਹਨ | ਟਕਸਾਲੀ ਅਕਾਲੀ ਪਿੰਡ ਬੋਪਾਰਾਏ ਕਲਾਂ ਦੇ ਟਕਸਾਲੀ ਅਕਾਲੀ ਤੇ ਵਿਧਾਇਕ ਇਯਾਲੀ ਦੇ ਕੱਟੜ ਸਮਰਥਕ ਗੁਰਮੇਲ ਸਿੰਘ ਦਿਓਲ, ਪ੍ਰਧਾਨ ਪ੍ਰੇਮ ਸਿੰਘ ਦਿਓਲ, ਸੁਖਰਾਜ ਸਿੰਘ ਦਿਓਲ, ਗੁਰਪ੍ਰੀਤ ਸਿੰਘ ਕਾਲਾ ਨੇ ਉਕਤ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੰਥਕ ਏਕਤਾ ਲਈ ਅਕਾਲੀ ਦਲ ਪੁਨਰ ਸੁਰਜੀਤ 'ਤੇ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਉਠਾਇਆ ਇਹ ਕਦਮ ਭਵਿੱਖ ਵਿਚ ਪੰਥਕ ਏਕਤਾ ਲਈ ਪੂਰਾ ਲਾਹੇਵੰਦ ਰਹੇਗਾ | ਅਕਾਲੀ ਆਗੂਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਮਿਲੇ ਆਦੇਸ਼ਾਂ ਦੀ ਪੂਰਤੀ ਕਰਦਿਆਂ ਤੇ ਇਸ ਉਪਰੰਤ ਸੂਬੇ ਦੇ ਲੋਕਾਂ ਵਿਚ ਪੰਥਕ ਸੋਚ, ਸਿਧਾਂਤਾਂ ਦੀ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਜਿਥੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਵਿਰੋਧੀਆਂ ਸਮੇਤ ਅਕਾਲ ਤਖ਼ਤ ਸਾਹਿਬ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਨੂੰ ਬੁਰੀ ਤਰ੍ਹਾਂ ਹਾਰ ਦੇ ਚੁੱਕੇ ਹਨ, ਉਥੇ ਹੁਣ ਬਤੌਰ ਕਨਵੀਨਰ ਤੇ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਿਚ ਪੰਥਕ ਏਕਤਾ ਦੀਆਂ ਪ੍ਰਬਲ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ | ਉਪਰੋਕਤ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਮਾ. ਗੁਰਦੀਪ ਸਿੰਘ ਦਿਓਲ, ਮਾ. ਹਰਜਿੰਦਰਪਾਲ ਸਿੰਘ, ਪ੍ਰੇਮਜੀਤ ਸਿੰਘ ਰਾਜੂ, ਰਛਪਾਲ ਸਿੰਘ ਦਿਓਲ, ਅਵਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਲਵਲੀ, ਗੁਰਮੀਤ ਸਿੰਘ ਭੋਲਾ, ਹਰਬੰਸ ਸਿੰਘ ਭੱਟੀ ਆਦਿ ਸਮੇਤ ਹੋਰਨਾਂ ਨੇ ਵੀ ਵਿਧਾਇਕ ਇਯਾਲੀ ਨੂੰ ਪੰਥਕ ਏਕਤਾ ਲਈ ਕਨਵੀਨਰ ਚੁਣਨ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਮਾਨਦਾਰ, ਬੇਦਾਗ਼ ਸ਼ਖ਼ਸੀਅਤ ਸ: ਮਨਪ੍ਰੀਤ ਸਿੰਘ ਇਯਾਲੀ ਜਲਦ ਹੀ ਪੰਜਾਬ ਵਿਚ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕੌਮੀ ਕਨਵੀਨਰ ਲਗਾਏ ਜਾਣ 'ਤੇ ਸਵਾਗਤ ਅਗਲੀ ਖ਼ਬਰ ਪੰਥ ਹਿਤੈਸ਼ੀਆਂ ਨੂੰ ਵਿਧਾਇਕ ਇਯਾਲੀ ਤੋਂ ਭਰਪੂਰ ਆਸਾਂ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਵਿਧਾਇਕ ਇਯਾਲੀ ਨਿਭ...
Ad Position 24