ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ | ਸਕੂਲ ਕੈਂਪਸ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਤੇ ਵਿਦਿਆਥੀਆਂ ਅੰਦਰ ਲੀਡਰਸ਼ਿਪ ਗੁਣ ਪੈਦਾ ਕਰਨ ਲਈ ਸਕੂਲ ਵਿਦਿਆਥੀਆਂ ਵਿਚੋਂ ਹਾਊਸ ਕੈਪਟਨ ਅਤੇ ਹੋਰ ਅਹੁਦੇਦਾਰ ਚੁਣੇ ਗਏ | ਜਿਸ ਦੌਰਾਨ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਹਰਸ਼ਪ੍ਰੀਤ ਕੌਰ ਛੀਨੀਵਾਲ, ਰਮਨਪ੍ਰੀਤ ਕੌਰ ਨੱਥੋਵਾਲ, ਹਰਕੀਰਤ ਸਿੰਘ ਬਿੰਜਲ ਅਤੇ ਜਸਕਰਨ ਸਿੰਘ ਦੀਵਾਨਾ ਨੂੰ ਕ੍ਰਮਵਾਰ ਫਸਟ ਤੇ ਸੈਕਿੰਡ ਹੈੱਡ ਗਰਲ ਅਤੇ ਹੈੱਡ ਬੁਆਏ ਚੁਣੇ ਗਏ | ਸੁਖਪ੍ਰੀਤ ਕੌਰ ਤੇ ਨਵਜੋਤ ਸਿੰਘ ਬੱਸੀਆਂ ਨੂੰ ਡਸਿਪਲਨ ਇੰਚਾਰਜ ਚੁਣਿਆ ਗਿਆ, ਸਹਿ ਪਾਠਕ੍ਰਮ ਗਤੀਵਿਧੀਆਂ ਕਰਵਾਉਣ ਲਈ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ 5 ਹਾਊਸਾਂ ਵਿੱਚ ਵੰਡਿਆ ਗਿਆ | ਸੁੱਖਪ੍ਰੀਤ ਸਿੰਘ ਲੰਮਾ, ਮਹਿਕ ਰੂੰਮੀ, ਕੋਮਲਪ੍ਰੀਤ ਕੌਰ ਝੋਰੜਾਂ, ਮਨਦੀਪ ਸਿੰਘ ਨੱਥੋਵਾਲ, ਜਸਮੀਨ ਕੌਰ ਜੱਟਪੁਰਾ, ਅਨੰਦ ਕੁਮਾਰ ਬੱਸੀਆਂ, ਪਰਨੀਤ ਕੌਰ ਬਿੰਜਲ, ਰਨਵੀਰ ਸਿੰਘ ਬੋਪਾਰਾਏ, ਕੋਮਲਪ੍ਰੀਤ ਕੌਰ ਬੱਸੀਆਂ ਅਤੇ ਦਿਲਪ੍ਰੀਤ ਸਿੰਘ ਲੰਮਾ ਆਦਿ ਵਿਦਿਆਰਥੀਆਂ ਕ੍ਰਮਵਾਰ ਸਤਲੁਜ, ਬਿਆਸ, ਰਾਵੀ, ਮਾਝਾ ਤੇ ਮਾਲਵਾ ਹਾਊਸ ਦੇ ਕੈਪਟਨ ਨਿਯੁਕਤ ਕੀਤੇ ਗਏ | ਅਧਿਆਪਕਾਂ ਵਿਚੋਂ ਨਵਦੀਪ ਕੌਰ ਛੱਜਾਵਾਲ, ਜਸਪ੍ਰੀਤ ਕੌਰ ਡੱਲਾ, ਹਰਪ੍ਰੀਤ ਕੌਰ ਕਾਲਸਾਂ, ਜਤਿੰਦਰ ਕੌਰ ਰਾਏਕੋਟ ਅਤੇ ਗੁਰਪ੍ਰੀਤ ਕੌਰ ਰਾਮਗੜ੍ਹ ਸਿਵੀਆਂ ਨੂੰ ਵੱਖ-ਵੱਖ ਹਾਊਸਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਤੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਨਵ-ਨਿਯੁਕਤ ਅਹੁਦੇਕਾਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ |