12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਚੋਰਾਂ ਨੇ ਮਚਾਇਆ ਹੜਕੰਪ, ਇੱਕੋ ਰਾਤ 3 ਮੋਬਾਈਲ ਅਤੇ 4 ਆੜ੍ਹਤਾਂ ਤੋਂ ਕੇਬਲ ਤਾਰਾਂ ਚੋਰੀ

Ad Position 21
No active advertisement
ਅਜੀਤ ਡੈਸਕ 22-04-2026
ਰਾਏਕੋਟ, 21 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ 'ਚ ਚੋਰ ਗਰੋਹ ਨੇ ਹੜਕੰਪ ਮਚਾਇਆ, ਜਦੋਂ ਆੜ੍ਹਤ ਦੀਆਂ ਦੁਕਾਨਾਂ ਤੋਂ 2 ਚੌਧਰੀਆਂ ਸਮੇਤ ਇਕ ਮੰਡੀ ਮਜ਼ਦੂਰ ਦਾ ਮੋਬਾਈਲ ਫੋਨ ਚੋਰੀ ਅਤੇ 4 ਆੜ੍ਹਤੀਆਂ ਦੀਆਂ ਦੁਕਾਨਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ |
ਇਸ ਮੌਕੇ ਚੌਧਰੀ ਸੁਖਦੀਪ ਸਿੰਘ ਸੀਪਾ ਨੇ ਦੱਸਿਆ ਕਿ ਉਹ ਵਾਹਿਗੁਰੂ ਟਰੇਡਰਜ਼ ਆੜ੍ਹਤ ਦੀ ਦੁਕਾਨ ਉੱਪਰ ਕੰਮ ਕਰਦਾ ਹੈ, ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ 20-21 ਮਾਰਚ ਦੀ ਦਰਮਿਆਨੀ ਰਾਤ ਸਮੇਂ 2 ਵਜੇ ਦੇ ਕਰੀਬ ਕੰਮਕਾਰ ਪੂਰਾ ਕਰਕੇ ਦੁਕਾਨ ਵਿਚ ਸੌਣ ਲਈ ਚਲਾ ਗਿਆ ਤਾਂ ਅਣ-ਪਛਾਤੇ ਵਿਅਕਤੀ ਨੇ ਉਸਦਾ ਚਾਰਜਰ ਉੱਪਰ ਲੱਗਿਆ ਐਡਰੌਇਡ ਫੋਨ ਨੂੰ ਚੋਰੀ ਕਰ ਲਿਆ | ਉਸ ਵਲੋਂ ਮੋਬਾਈਲ ਫੋਨ ਦੀ ਕਾਫ਼ੀ ਭਾਲ ਕੀਤੀ ਗਈ, ਪ੍ਰੰਤੂ ਅਜੇ ਤੱਕ ਉਸਦੇ ਹੱਥ ਖਾਲੀ ਹਨ | ਉੱਥੇ ਹੀ ਜਵੰਧ ਲਾਲ ਕੀਮਤੀ ਲਾਲ ਆੜ੍ਹਤ ਉੱਪਰ ਵੀ ਉਸ ਰਾਤ ਇਕੋ ਸਮੇਂ ਦੌਰਾਨ ਹੀ ਚੌਧਰੀ ਦਲਜੀਤ ਸਿੰਘ ਚੌਧਰੀ ਤੇ ਮਜ਼ਦੂਰ ਬੁਟਾਈ ਯਾਦਵ ਦੇ ਮੋਬਾਈਲ ਫੋਨ ਵੀ ਚੋਰੀ ਹੋਏ ਹਨ | ਇਸ ਤੋਂ ਇਲਾਵਾ ਚੋਰ ਗਿਰੋਹ ਵਲੋਂ ਚਮਨ ਲਾਲ ਮਦਨ ਗੋਪਾਲ, ਗੋਇਲ ਟਰੇਡਰਜ਼, ਵਾਹਿਗੁਰੂ ਟਰੇਡਰਜ਼ ਅਤੇ ਹਾਕਮ ਸਿੰਘ ਐਂਡ ਸੰਨਜ਼ ਦੀਆਂ ਆੜ੍ਹਤਾਂ ਤੋਂ ਫ਼ਸਲ ਦੀ ਸਫ਼ਾਈ ਕਰਨ ਵਾਲੇ ਪੱਖਿਆਂ ਦੀਆਂ ਤਾਰਾਂ ਵੀ ਚੋਰੀ ਕੀਤੀਆਂ ਗਈਆਂ ਹਨ | ਦੱਣਯੋਗ ਹੈ ਕਿ ਬੀਤੀ ਰਾਤ ਦੌਰਾਨ ਵਾਪਰੀਆਂ ਇਸ ਘਟਨਾਵਾਂ ਨਾਲ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਹ ਚੋਰੀਆਂ ਹੋਈਆਂ ਕੇਬਲ ਤਾਰਾਂ ਦੀ ਕੀਮਤ ਪ੍ਰਤੀ ਪੱਖਾ ਹਜ਼ਾਰਾਂ ਰੁਪਏ ਬਣਦੀ ਹੈ, ਜਿਸ ਕਰਕੇ ਚੋਰ ਗਿਰੋਹ ਨੇ ਆੜ੍ਹਤੀਆਂ ਦਾ ਭਾਰੀ ਨੁਕਸਾਨ ਕੀਤਾ ਹੈ |
ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਰਾਤ ਸਮੇਂ ਦਾਣਾ ਮੰਡੀ ਰਾਏਕੋਟ ਵਿੱਚ ਗਸ਼ਤ ਕਰਨੀ ਲਾਜ਼ਮੀ ਬਣਾਈ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਦਾ ਪੰਥਕ ਏਕਤਾ ਕਮੇਟੀ ਦਾ ਕਨਵੀਨਰ ਬਣਨਾ ਆਗਾਮੀ ਚੋਣਾਂ 'ਚ ਪੰਥਕ ਲਹਿਰ ਦਾ ਸੰਕੇਤ-ਸੇਖੋਂ-ਭੰਗੂ ਅਗਲੀ ਖ਼ਬਰ ਘੁੰਮਣਾਂ 'ਚ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
Ad Position 24