12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਇਯਾਲੀ ਦਾ ਪੰਥਕ ਏਕਤਾ ਕਮੇਟੀ ਦਾ ਕਨਵੀਨਰ ਬਣਨਾ ਆਗਾਮੀ ਚੋਣਾਂ 'ਚ ਪੰਥਕ ਲਹਿਰ ਦਾ ਸੰਕੇਤ-ਸੇਖੋਂ-ਭੰਗੂ

Ad Position 21
No active advertisement
ਅਜੀਤ ਡੈਸਕ 22-04-2026
ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ਵਾਰਿਸ਼ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੀ ਤਾਲਮੇਲ ਕਮੇਟੀ ਵਲੋਂ ਪੰਥਕ ਏਕਤਾ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਨੂੰ ਸਰਬਸੰਮਤੀ ਨਾਲ ਕਨਵੀਨਰ ਚੁਣਿਆ ਗਿਆ, ਜੋ ਅਕਾਲੀ ਰਾਜਨੀਤੀ ਨੂੰ ਵੱਡਾ ਕਰਨ ਦੀ ਪਹਿਲ ਕਦਮੀ ਹੈ | ਇਹ ਪ੍ਰਗਟਾਵਾ ਸਿਮਰਨ ਸੇਖੋਂ ਦਾਖਾ, ਸੁਖਚੈਨ ਸਿੰਘ ਭੰਗੂ, ਮਨਜੋਤ ਸਿੰਘ, ਨੰਨੂ ਭੰਗੂ ਵਲੋਂ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਬਣੇ ਮਨਪ੍ਰੀਤ ਸਿੰਘ ਇਯਾਲੀ ਨੂੰ ਵਧਾਈ ਦਿੰਦਿਆਂ ਕੀਤਾ | ਸਿਮਰਨ ਸੇਖੋਂ ਕਿਹਾ ਕਿ ਆਗਾਮੀ ਚੋਣਾਂ ਤੋਂ ਪਹਿਲਾਂ ਪੰਥਕ ਏਕਤਾ ਵੱਲ ਮਹੱਤਵਪੂਰਨ ਕਦਮ ਸਰਕਾਰ ਬਣਉਣ 'ਚ ਸਹਾਈ ਹੋਵੇਗਾ | ਦਾਖਾ ਕਿਹਾ ਕਿ ਦੋ ਪੰਥਕ ਦਲਾਂ ਦੀ ਪੰਥਕ ਏਕਤਾ ਦਾ ਸਿਹਰਾ ਐੱਮ.ਐੱਲ.ਏ. ਇਯਾਲੀ ਸਿਰ ਬੱਝਦਾ, ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸਾਂਸਦ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਬਿਨਾਂ ਦੇਰੀ ਅਸਾਮ ਤੋਂ ਪੰਜਾਬ ਲਿਆਉਣ ਦੀ ਮੰਗ ਕਰ ਰਿਹਾ | ਭੰਗੂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨਾਂ ਦੁਆਰਾ ਮਿਲੀ ਸੇਵਾ ਨੂੰ ਸੁਹਿਰਦਤਾ ਨਾਲ ਪੂਰਾ ਕਰਨ ਵਾਲਾ ਐੱਮ.ਐੱਲ.ਏ ਇਯਾਲੀ ਆਗਾਮੀ ਚੋਣਾਂ 'ਚ ਵੱਡੀ ਸਿਆਸੀ ਸ਼ਖ਼ਸੀਅਤ ਵਜੋਂ ਉਭਰ ਕੇ ਸਾਹਮਣੇ ਆਵੇਗਾ | ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਜਸਵੀਰ ਸਿੰਘ ਸੇਖੋਂ, ਰਾਮ ਆਸਰਾ ਸਿੰਘ ਚੱਕ ਕਲਾਂ, ਕੌਂਸਲਰ ਸਜਨ ਬਾਂਸਲ, ਕੌਂਸਲਰ ਬਲਬੀਰ ਚੰਦ, ਬਾਬੂ ਸਿੰਘ ਭਨੋਹੜ, ਪਮਾਲ ਸਰਪੰਚ ਬਲਵਿੰਦਰ ਸਿੰਘ, ਹੋਰਨਾਂ ਪੰਥਕ ਏਕਤਾ ਲਈ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਨਿਮਰਤਾ ਨੂੰ ਸਲਾਮ ਕਰਦਿਆਂ ਪੰਥਕ ਤਾਲਮੇਲ ਕਮੇਟੀ ਦਾ ਕਨਵੀਨਰ ਚੁਣੇ ਜਾਣ 'ਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਵਿਖੇ ਦੋ ਨਵੇਂ ਡੀ.ਐੱਸ.ਪੀਜ਼ ਨੇ ਆਪਣੇ ਅਹੁਦੇ ਸੰਭਾਲੇ ਅਗਲੀ ਖ਼ਬਰ ਚੋਰਾਂ ਨੇ ਮਚਾਇਆ ਹੜਕੰਪ, ਇੱਕੋ ਰਾਤ 3 ਮੋਬਾਈਲ ਅਤੇ 4 ਆੜ੍ਹਤਾਂ ਤੋਂ ਕੇਬਲ ਤਾਰਾਂ ਚੋਰੀ
Ad Position 24