12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਜਗਰਾਉਂ ਵਿਖੇ ਦੋ ਨਵੇਂ ਡੀ.ਐੱਸ.ਪੀਜ਼ ਨੇ ਆਪਣੇ ਅਹੁਦੇ ਸੰਭਾਲੇ

Ad Position 21
No active advertisement
ਅਜੀਤ ਡੈਸਕ 22-04-2026
ਜਗਰਾਉਂ, 21 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵਲੋਂ ਕੀਤੀਆਂ ਗਈਆਂ ਬਦਲੀਆਂ ਦੇ ਤਹਿਤ ਜਗਰਾਉਂ ਵਿਖੇ ਦੋ ਨਵੇਂ ਡੀ.ਐੱਸ.ਪੀਆਂ ਨੇ ਆਪਣੇ-ਆਪਣੇ ਅਹੁਦੇ ਸੰਭਾਲ ਹਨ | ਇਸ ਮੌਕੇ ਡੀ.ਐੱਸ.ਪੀ. (ਡੀ) ਸਾਗਰ ਬਨਾਲ ਨੇ ਮੋਹਾਲੀ ਤੋਂ ਬਦਲ ਕੇ ਜਗਰਾਉਂ ਵਿਖੇ ਆਪਣਾ ਅਹੁਦਾ ਸੰਭਾਲਿਆ ਅਤੇ ਇਸੇ ਤਰ੍ਹਾਂ ਡੀ.ਐੱਸ.ਪੀ. ਰਾਜੇਸ਼ ਕੁਮਾਰ ਸ਼ਰਮਾ ਨੇ ਜਲੰਧਰ ਤੋਂ ਬਦਲ ਕੇ ਇੱਥੇ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਡੀ. ਐੱਸ. ਪੀ (ਡੀ) ਸਾਗਰ ਬਨਾਲ ਅਤੇ ਡੀ. ਐੱਸ. ਪੀ. ਰਾਜੇਸ਼ ਕੁਮਾਰ ਸ਼ਰਮਾ ਦਾ ਦਫ਼ਤਰੀ ਸਟਾਫ਼ ਨੇ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਨਵੇਂ ਆਏ ਡੀ.ਐੱਸ.ਪੀਜ਼ ਨੇ ਕਿਹਾ ਕਿ ਲੋਕਾਂ ਦੀਆਂ ਦਰਖਾਸਤਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪਬਲਿਕ ਦੀ ਸੇਵਾ ਵਿਚ ਹਰ ਸਮੇਂ ਮੌਜੂਦ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੱਚੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ | ਇੱਥੇ ਦੱਸਣਯੋਗ ਹੈ ਕਿ ਜਗਰਾਉਂ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਡੀ. ਐੱਸ. ਪੀ. ਜਤਿੰਦਰ ਸਿੰਘ ਤੇ ਡੀ. ਐੱਸ. ਪੀ. ਕਿਸ਼ਨ ਗੋਪਾਲ ਦੇ ਕੀਤੀਆਂ ਬਦਲੀਆਂ ਤਹਿਤ ਇੱਥੋਂ ਤਬਾਦਲੇ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਅਸਥਾਨਾਂ ਤੋਂ ਟੂਟੀਆਂ ਚੋਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਇਯਾਲੀ ਦਾ ਪੰਥਕ ਏਕਤਾ ਕਮੇਟੀ ਦਾ ਕਨਵੀਨਰ ਬਣਨਾ ਆਗਾਮੀ ਚੋਣਾਂ 'ਚ ਪੰਥਕ ਲਹਿਰ ਦਾ ਸੰਕੇਤ-ਸੇਖੋਂ-ਭੰਗੂ
Ad Position 24