12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਧਾਰਮਿਕ ਅਸਥਾਨਾਂ ਤੋਂ ਟੂਟੀਆਂ ਚੋਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-04-2026
ਲੋਹਟਬੱਦੀ, 21 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਵੱਖ-ਵੱਖ ਪਿੰਡਾਂ ਦੇ ਧਾਰਮਿਕ ਅਸਥਾਨਾਂ/ਗੁਰਦੁਆਰਿਆਂ 'ਚੋਂ ਪਾਣੀ ਵਾਲੀਆਂ ਟੂਟੀਆਂ ਚੋਰੀ ਹੋਣ ਦੀ ਘਟਨਾਵਾਂ ਕਾਰਨ ਪ੍ਰਬੰਧਕਾਂ ਅਤੇ ਸੰਗਤਾਂ 'ਚ ਬੇਚੈਨੀ ਪਾਈ ਜਾ ਰਹੀ ਸੀ | ਇਸ ਦੇ ਚੱਲਦਿਆਂ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ, ਗੁਰਦੁਆਰਾ ਕਲਗੀਧਰ ਸਾਹਿਬ ਤੁੰਗਾਹੇੜੀ ਆਦਿ ਥਾਵਾਂ 'ਤੇ ਟੂਟੀਆਂ ਚੋਰੀ ਹੋਣ ਦੀ ਘਟਨਾਵਾਂ ਉਪਰੰਤ ਸੰਗਤਾਂ ਵਲੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਪਿੰਡ ਬ੍ਰਹਮਪੁਰ ਵਿਖੇ ਇਕ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਨੂੰ ਟੂਟੀਆਂ ਚੋਰੀ ਕਰਕੇ ਭੱਜਦਾ ਦੇਖਿਆ ਗਿਆ | ਇਸ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਬ੍ਰਹਮਪੁਰ ਦੇ ਪ੍ਰਧਾਨ ਜਗਦੀਪ ਸਿੰਘ ਪੁੁੱਤਰ ਅਵਤਾਰ ਸਿੰਘ ਨੇ ਸਾਰਾ ਮਾਮਲਾ ਪੁਲਿਸ ਚੌਂਕੀ ਲੋਹਟਬੱਦੀ ਇੰਚਾਰਜ ਮੁਹੰਮਦ ਬੂਟਾ ਖਾਂ ਦੇ ਧਿਆਨ 'ਚ ਲਿਆਂਦਾ ਅਤੇ ਚੋਰਾਂ ਖ਼ਿਲਾਫ਼ ਬਣਦੀ ਕਾਰਵਾਈ ਲਈ ਲਿਖਤੀ ਸ਼ਿਕਾਇਤ ਦਿੱਤੀ | ਸੀ.ਸੀ.ਟੀ.ਵੀ. ਕੈਮਰੇ ਖੰਗਾਲਣ ਉਪਰੰਤ ਦੋਸ਼ੀ ਦੀ ਸ਼ਨਾਖਤ ਵਰਿੰਦਰ ਸਿੰਘ ਉਰਫ਼ ਗੱਗੀ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬੁਰਜ ਹਰੀ ਸਿੰਘ ਵਜੋਂ ਹੋਈ | ਪੁਲਿਸ ਨੇ ਨਾਕਾਬੰਦੀ ਦੌਰਾਨ ਦੋਸ਼ੀ ਵਰਿੰਦਰ ਸਿੰਘ ਉਰਫ਼ ਗੱਗੀ ਨੂੰ ਲੋਹਟਬੱਦੀ ਵਿਖੇ ਨਾਕਾਬੰਦੀ ਸਮੇਂ ਮੋਟਰਸਾਈਕਲ ਪਲਟੀਨਾ ਨੰਬਰੀ ਪੀ.ਬੀ 56 ਈ 4231 'ਤੇ ਕਾਬੂ ਕੀਤਾ ਅਤੇ ਜਦੋਂ ਉਸ ਪਾਸੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਮੈਂ ਗੁਰੂ ਘਰਾਂ 'ਚੋਂ ਟੂਟੀਆਂ ਚੋਰੀ ਕਰਕੇ ਕਬਾੜੀਏ ਸੁਨੀਲ ਕੁਮਾਰ ਬੰਟੀ ਪੁੱਤਰ ਰਾਮ ਨਾਥ ਵਾਸੀ ਪਿੰਡ ਪੱਖੋਵਾਲ ਨੂੰ ਵੇਚਦਾ ਹਾਂ | ਇਸ ਸਬੰਧ 'ਚ ਦੋਸ਼ੀ ਵਰਿੰਦਰ ਸਿੰਘ ਉਰਫ਼ ਗੱਗੀ ਦੇ ਦੱਸਣ 'ਤੇ ਜਦੋਂ ਕਬਾੜੀਏ ਸੁਨੀਲ ਕੁਮਾਰ ਉਰਫ਼ ਬੰਟੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਕਤ ਗੱਗੀ ਉਸ ਨੂੰ ਕਈ ਵਾਰ ਟੂਟੀਆਂ ਕਬਾੜ 'ਚ ਵੇਚ ਕੇ ਜਾਂਦਾ ਹੈ | ਚੌਂਕੀ ਇੰਚਾਰਜ ਮੁਹੰਮਦ ਬੂਟਾ ਖਾਂ ਨੇ ਦੱਸਿਆ ਕਿ ਕਬਾੜੀਏ ਸੁਨੀਲ ਕੁਮਾਰ ਬੰਟੀ ਪਾਸੋਂ ਚੋਰੀ ਹੋਈਆਂ 6 ਟੂਟੀਆਂ ਵੀ ਬਰਾਮਦ ਕੀਤੀਆਂ | ਇਸ ਸਬੰਧੀ ਥਾਣਾ ਸਦਰ ਰਾਏਕੋਟ ਵਿਖੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 62 ਅਧੀਨ ਧਾਰਾ 305, 331 (5) ਬੀ.ਐੱਨ.ਐੱਸ ਦਰਜ ਕਰਕੇ ਦੋਸ਼ੀਆਂ ਨੂੰ ਜਗਰਾਉਂ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਮੌਕੇ ਪੁਲਿਸ ਪਾਰਟੀ 'ਚ ਹਰਵਿੰਦਰ ਸਿੰਘ ਮੁਨਸ਼ੀ, ਰਣਵੀਰ ਸਿੰਘ, ਹਰਜਿੰਦਰ ਸਿੰਘ ਅਤੇ ਧੰਨਪ੍ਰੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਯੂ. (ਰਾਜੇਵਾਲ) ਜ਼ਿਲ੍ਹਾ ਪ੍ਰਧਾਨ ਸਿੱਧੂ ਵਲੋਂ ਰਕਬਾ ਮੰਡੀ ਫੜ੍ਹਾਂ 'ਚ ਕਣਕ ਦੀ ਵੱਧ ਤੁਲਾਈ ਦਾ ਪਰਦਾਫ਼ਾਸ਼ ਅਗਲੀ ਖ਼ਬਰ ਜਗਰਾਉਂ ਵਿਖੇ ਦੋ ਨਵੇਂ ਡੀ.ਐੱਸ.ਪੀਜ਼ ਨੇ ਆਪਣੇ ਅਹੁਦੇ ਸੰਭਾਲੇ
Ad Position 24