ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਦਾਖਾ ਮਾਰਕੀਟ ਕਮੇਟੀ ਅਧੀਨ ਮੁੱਖ ਯਾਰਡ ਰਕਬਾ ਮੰਡੀ, ਹੋਰ ਖ਼ਰੀਦ ਕੇਂਦਰਾਂ ਅੰਦਰ ਬੋਰੀਆਂ ਵਿਚ ਭਰੀ ਕਣਕ ਦੀ ਢੋਆ-ਢੁਆਈ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਵਲੋਂ ਆਪਣੀ ਟੀਮ ਨਾਲ ਮੰਡੀਆਂ ਦਾ ਦੌਰਾ ਕਰਦਿਆਂ ਖ਼ਰੀਦ ਏਜੰਸੀਆਂ ਇੰਸਪੈਕਟਰਾਂ ਨਾਲ ਗੱਲਬਾਤ ਕੀਤੀ | ਬੀ.ਕੇ.ਯੂ ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਵਲੋਂ ਕਿਸਾਨਾਂ ਦੁਆਰਾ ਮੰਡੀਆਂ 'ਚ ਆੜ੍ਹਤੀ, ਤੋਲੇ ਦੁਆਰਾ ਵਾਰ-ਵਾਰ ਸ਼ਿਕਾਇਤਾਂ 'ਤੇ ਬੀ.ਕੇ.ਯੂ ਆਗੂਆਂ ਵਲੋਂ ਕਈ ਆੜ੍ਹਤੀਆਂ ਦੇ ਕੰਡਿਆਂ ਦੀ ਚੈੱਕਿੰਗ ਕੀਤੀ ਤਾਂ ਆੜ੍ਹਤੀ ਦੇ ਬਹੁਤਾਦ ਕੰਡੇ ਵੱਧ ਤੋਲ ਵਾਲੇ ਪਾਏ ਗਏ | ਸਿੱਧੂ ਵਲੋਂ ਮਾਰਕੀਟ ਕਮੇਟੀ ਦੇ ਮੰਡੀ ਅਫ਼ਸਰ ਨੂੰ ਵੱਧ ਤੋਲ ਵਾਲੇ ਆੜ੍ਹਤੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ | ਬੇਮੌਸਮੀ ਬਾਰਿਸ਼ ਕਾਰਨ ਫ਼ਸਲ ਦੇ ਮਾਪਦੰਡਾਂ ਨੂੰ ਲੈ ਕੇ ਕਣਕ ਦੀ ਖ਼ਰੀਦ ਨੂੰ ਲੱਗੀ ਬਰੇਕ ਬਾਅਦ ਕੇਂਦਰ ਸਰਕਾਰ ਵਲੋਂ ਮਾਪਦੰਡਾਂ 'ਚ ਛੋਟ ਦੇ ਐਲਾਨ ਨੂੰ ਸਹੀ ਦੱਸਦਿਆਂ ਬੀ.ਕੇ.ਯੂ (ਰਾਜੇਵਾਲ) ਜ਼ਿਲ੍ਹਾ ਪ੍ਰਧਾਨ ਸਿੱਧੂ ਕਿਹਾ ਕਿ ਰੰਗ ਬਦਲੇ ਦਾਣਿਆਂ ਦਾ ਕਾਰਨ ਬੇ-ਮੌਸਮੀ ਬਾਰਿਸ਼ ਅਤੇ ਛੋਟੇ ਦਾਣੇ ਦਾ ਕਾਰਨ ਸਮੇਂ ਤੋਂ ਪਹਿਲਾਂ ਗਰਮੀ ਹੋਣ ਕਰਕੇ ਕਿਸਾਨਾਂ ਨੂੰ ਔਕੁੜ ਪੇਸ਼ ਆਈ | ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇਸ਼ ਦੇ ਅੰਨਦਾਤਾ ਕਿਸਾਨਾਂ ਦੇ ਹੱਕ ਵਿਚ ਨਹੀਂ, ਖਾਦ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ, ਬਾਇਓਮੈਟਿ੍ਕ ਪ੍ਰਮਾਣਿਕਤਾ ਨਾਲ ਖਾਦ, ਮੋਬਾਇਲ ਐਪ, ਹੋਰ ਉਲਝਣਾਂ ਦਾ ਬੀ.ਕੇ.ਯੂ (ਰਾਜੇਵਾਲ) ਸਿੱਤਖਾ ਵਿਰੋਧ ਕਰੇਗੀ | ਦਾਣਾ ਮੰਡੀਆਂ 'ਚ ਕਿਸਾਨਾਂ ਨਾਲ ਗੱਲਬਾਤ ਸਮੇਂ ਮੁੱਲਾਂਪੁਰ ਬਲਾਕ ਪ੍ਰਧਾਨ ਰਣਵੀਰ ਸਿੰਘ, ਬੋਪਾਰਾਏ ਕਲਾਂ ਇਕਾਈ ਪ੍ਰਧਾਨ ਸਿਕੰਦਰ ਸਿੰਘ, ਸੁਖਰਾਜ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਬੜੈਚ, ਤੇਜਿੰਦਰ ਸਿੰਘ, ਕਿ੍ਸ਼ਨ ਸਿੰਘ, ਹੋਰ ਮੌਜੂਦ ਸਨ |