12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਲੌਦ ਪੁਲਿਸ ਵਲੋਂ 60 ਕਿੱਲੋ ਭੁੱਕੀ ਸਮੇਤ ਦੋਸ਼ੀ ਕਾਬੂ

Ad Position 21
No active advertisement
ਅਜੀਤ ਡੈਸਕ 22-04-2026
ਮਲੌਦ/ਪਾਇਲ, 21 ਅਪ੍ਰੈਲ (ਪੱਤਰ ਪ੍ਰੇਰਕਾਂ ਰਾਹੀਂ)- ਪੰਜਾਬ ਸਰਕਾਰ ਦੁਆਰਾ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਗਈ ਮੁਹਿੰਮ ਤਹਿਤ ਐਸ. ਐਸ. ਪੀ ਖੰਨਾ ਡਾ: ਦਰਪਣ ਆਹਲੂਵਾਲੀਆ ਤੇ ਡੀ. ਐਸ. ਪੀ ਪਾਇਲ ਹਰਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਮਲੌਦ ਦੇ ਐਸ. ਐਚ. ਓ ਦੁਆਰਾ ਗਠਿਤ ਕੀਤੀ ਗਈ ਗਸਤ ਟੀਮ ਦੀ ਅਗਵਾਈ ਕਰ ਰਹੇ ਥਾਣੇਦਾਰ ਸੁਖਦੀਪ ਸਿੰਘ (212) ਖੰਨਾ ਸਮੇਤ ਪੁਲਿਸ ਪਾਰਟੀ ਨੇੜੇ ਕੁਟੀਆ ਪਿੰਡ ਬੇਰ ਖ਼ੁਰਦ ਥਾਣਾ ਮਲੌਦ ਵਿਖੇ ਮੌਜੂਦ ਸੀ ਤਾਂ ਸਾਹਮਣੇ ਖੇਤਾਂ ਵਿਚ ਬਣੇ ਰਿਹਾਇਸ਼ੀ ਮਕਾਨ ਵਿਚੋਂ ਮੁੱਖ ਗੇਟ ਰਾਹੀਂ ਇੱਕ ਮੋਨਾ ਨੌਜਵਾਨ ਹਰਮਨਪ੍ਰੀਤ ਸਿੰਘ ਧਾਲੀਵਾਲ ਵਾਸੀ ਬੇਰ ਖ਼ੁਰਦ ਵਰਨਾ ਕਾਰ ਨੰਬਰ ਪੀ. ਬੀ 11 ਸੀ. ਜੇ 7770 ਲੈ ਕੇ ਨਿਕਲ ਰਿਹਾ ਸੀ | ਜਿਸ ਦੀ ਤਲਾਸ਼ੀ ਦੌਰਾਨ ਪਿਛਲੀ ਸੀਟ ਉੱਪਰ ਪਏ ਦੋ ਵਜ਼ਨਦਾਰ ਥੈਲੇ ਚੈੱਕ ਕੀਤੇ ਗਏ ਤਾਂ ਦੋਵਾਂ ਵਿਚੋਂ 60 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ | ਹਰਮਨਪ੍ਰੀਤ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਦੋਸੀ ਨਵਜੋਤ ਸਿੰਘ ਵਾਸੀ ਪਿੰਡ ਲੋਪੋਂ ਥਾਣਾ ਸਮਰਾਲਾ ਬਾਰੇ ਪਤਾ ਲੱਗਿਆ ਤਾਂ ਕਾਰਵਾਈ ਐਨ. ਡੀ. ਪੀ. ਐਸ ਐਕਟ ਤਹਿਤ 15/61/85 ਦੇ ਜੁਰਮ ਵਿਚ ਵਾਧਾ ਕਰਦਿਆਂ ਦੋਸ਼ੀਆਂ ਖਿਲਾਫ 29/61/85 ਰਾਹੀਂ ਮੁਕੱਦਮਾ ਨੰਬਰ 86 ਦਰਜ ਕਰਕੇ ਦਾ ਕਰਕੇ ਗਿ੍ਫ਼ਤਾਰ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਦੇ 10 ਲੱਖ ਵਾਲੇ ਕਾਰਡ ਬਾਂਸਲ ਹਸਪਤਾਲ ਵਿਚ ਬਣਾਏ ਜਾਣ ਦੀ ਸੇਵਾ ਸ਼ੁਰੂ-ਡਾ. ਬਾਂਸਲ ਅਗਲੀ ਖ਼ਬਰ ਬੀ. ਕੇ. ਯੂ. (ਰਾਜੇਵਾਲ) ਜ਼ਿਲ੍ਹਾ ਪ੍ਰਧਾਨ ਸਿੱਧੂ ਵਲੋਂ ਰਕਬਾ ਮੰਡੀ ਫੜ੍ਹਾਂ 'ਚ ਕਣਕ ਦੀ ਵੱਧ ਤੁਲਾਈ ਦਾ ਪਰਦਾਫ਼ਾਸ਼
Ad Position 24