ਰਾਏਕੋਟ, 21 ਅਪ੍ਰੈਲ (ਸੁਸ਼ੀਲ)-ਸਥਾਨਕ ਬਾਂਸਲ ਹਸਪਤਾਲ (ਜੀ.ਐੱਚ.ਜੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ) ਜੋ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ (10 ਲੱਖ ਵਾਲੀ ਸਕੀਮ) ਅਧੀਨ ਸੂਚੀਬੱਧ ਹੈ, ਵਿਖੇ ਲੋੜਵੰਦ ਵਿਅਕਤੀ ਹੁਣ ਆਪਣਾ ਕਾਰਡ ਹਸਪਤਾਲ ਵਿਚ ਹੀ ਬਣਵਾ ਸਕਦੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਚੇਅਰਮੈਨ ਡਾ. ਬੀ.ਐੱਲ. ਬਾਂਸਲ ਅਤੇ ਡਾਕਟਰ ਵਰੁਣ ਬਾਂਸਲ ਨੇ ਦੱਸਿਆ ਕਿ ਹਸਪਤਾਲ ਪਿਛਲੇ 40 ਸਾਲਾਂ ਤੋਂ ਇਲਾਕੇ ਵਿਚ ਡਾਕਟਰੀ ਸੇਵਾਵਾਂ ਦੇ ਰਿਹਾ ਹੈ ਅਤੇ ਇਹ ਹਸਪਤਾਲ 10 ਲੱਖ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਤਹਿਤ ਵੀ ਸੂਚੀਬੱਧ ਹੈ, ਜਿਸ ਵਿਚ ਮਰੀਜ਼ ਆਪਣਾ ਇਲਾਜ ਮੁਫ਼ਤ ਵਿਚ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ 10 ਲੱਖ ਰੁਪਏ ਦੇ ਇਲਾਜ ਵਾਲਾ ਕਾਰਡ ਵੀ ਹੁਣ ਹਸਪਤਾਲ ਵਿਚ ਬਣਾਇਆ ਜਾਂਦਾ ਹੈ, ਕਿਉਂਕਿ ਹਸਪਤਾਲ ਵਿਚ ਕਾਰਡ ਬਣਾਉਣ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ | ਜਿਸ ਵਿਚ ਇਲਾਕਾ ਨਿਵਾਸੀ ਇਥੇ ਆ ਕੇ ਆਪਣਾ 10 ਲੱਖ ਵਾਲਾ ਕਾਰਡ ਬਣਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਕਾਰਡ ਵਿਚ ਗੁਰਦਿਆਂ ਦੀ ਪੱਥਰੀ, ਗਦੂਦਾਂ ਦਾ ਆਪ੍ਰੇਸ਼ਨ, ਲੀਵਰ ਦੀ ਸੋਜਿਸ਼, ਖੂਨ ਦੀ ਕਮੀ, ਅਧਰੰਗ ਦਾ ਦੌਰਾ (ਪਾਸੇ ਦਾ ਖੜਨਾ), ਆਈ.ਸੀ.ਯੂ, ਵੈਂਟੀਲੇਟਰ ਅਤੇ ਡਾਇਲਸਿਸ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਹਸਪਤਾਲ ਵਿਚ ਡਾਕਟਰਾਂ ਦੀ ਮੌਜੂਦਗੀ 24 ਘੰਟੇ ਉਪਲੱਬਧ ਹੈ |