ਭਾਮੀਆਂ ਕਲਾਂ/ਲੁਧਿਆਣਾ, 21 ਅਪ੍ਰੈਲ (ਜਤਿੰਦਰ ਭੰਬੀ)-ਗ੍ਰਾਮ ਪੰਚਾਇਤ ਪ੍ਰੀਆ ਕਾਲੋਨੀ ਦੇ ਸਰਪੰਚ ਤੇ ਉਘੇ ਸਮਾਜ ਸੇਵੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੇ ਰਾਸ਼ਨ ਕਾਰਡ ਪੋਰਟਲ 'ਤੇ ਬਿਨਾਂ ਕਿਸੇ ਦੇਰੀ ਦੇ ਆਪਣੀ ਰਜਿਸਟੇ੍ਰਸ਼ਨ ਕਰਵਾਉਣ | ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਰਾਸ਼ਨ ਕਾਰਡ ਸਿਰਫ਼ ਸਸਤੇ ਅਨਾਜ ਲਈ ਹੀ ਨਹੀਂ, ਸਗੋਂ ਕਈ ਸਰਕਾਰੀ ਯੋਜਨਾਵਾਂ ਦਾ ਮੁੱਖ ਦਸਤਾਵੇਜ਼ ਵੀ ਹੈ | ਉਨ੍ਹਾਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਿਸ ਕੋਲ ਦੋ ਏਕੜ ਜ਼ਮੀਨ, ਅੱਠ ਲੱਖ ਰੁਪਏ ਤੱਕ ਦੀ ਆਮਦਨ, ਚਾਰ ਪਹੀਆ ਵਾਹਨ ਹੋਣ ਉਹ ਵੀ ਇਸ ਵਾਰ ਲਾਹਾ ਪ੍ਰਾਪਤ ਕਰ ਸਕਦੇ ਹਨ | ਹਾਲਾਂਕਿ ਪਹਿਲਾਂ ਇਹ ਸਭ ਕੁੱਝ ਹੋਣ ਵਾਲੇ ਅਯੋਗ ਕਰਾਰ ਦਿੱਤੇ ਜਾਂਦੇ ਸਨ |