12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਬੱਸੀਆਂ ਵਿਖੇ ਚੋਰਾਂ ਨੇ ਲੱਖਾਂ ਦੇ ਗਹਿਣੇ ਕੀਤੇ ਚੋਰੀ

Ad Position 21
No active advertisement
ਅਜੀਤ ਡੈਸਕ 22-04-2026
ਰਾਏਕੋਟ, 21 ਅਪ੍ਰੈਲ (ਸੁਸ਼ੀਲ)-ਬੀਤੀ ਰਾਤ ਕਰੀਬੀ ਪਿੰਡ ਬੱਸੀਆਂ ਵਿਖੇ ਅਣਪਛਾਤੇ ਚੋਰਾਂ ਵਲੋਂ ਤਿੰਨ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਸਮੇਤ ਹੋਰ ਸਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਨਿਰਮਲ ਕੌਰ ਪਤਨੀ ਚਰਨ ਸਿੰਘ ਵਾਸੀ ਬੱਸੀਆਂ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ | ਬੀਤੀ ਰਾਤ ਉਹ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਘਰ ਵਿਚ ਸੌ ਗਏ | ਜਦ ਅੱਜ ਸਵੇਰੇ ਆਪਣੇ ਕਿਰਾਏ ਵਾਲੇ ਘਰ ਕਣਕ ਲੈਣ ਗਏ ਤਾਂ ਜਦੋਂ ਮੇਨ ਗੇਟ ਖੋਲ੍ਹ ਕੇ ਅੰਦਰ ਗਏ ਤਾਂ ਕਮਰਿਆਂ ਨੂੰ ਲੱਗੇ ਜਿੰਦਰੇ ਟੁੱਟੇ ਪਏ ਸਨ | ਘਰ ਵਿਚ ਪਈ ਅਲਮਾਰੀ ਦੀ ਭੰਨਤੋੜ ਕੀਤੀ ਹੋਈ ਸੀ ਅਤੇ ਘਰ ਦਾ ਸਾਰਾ ਸਾਮਾਨ ਖਿੱਲਰਿਆਂ ਪਿਆ ਸੀ | ਪੀੜ੍ਹਤ ਨਿਰਮਲ ਕੌਰ ਨੇ ਦੱਸਿਆ ਕਿ ਚੋਰ ਨਾਲ ਲੱਗਦੇ ਪ੍ਰਵਾਸੀ ਪੰਜਾਬੀ ਦੇ ਬੰਦ ਪਏ ਘਰ ਵਿੱਚਦੀ ਲੰਘ ਕੇ ਛੱਤ ਨੂੰ ਜਾਦੀਆਂ ਪੌੜੀਆਂ ਰਾਹੀਂ ਦਾਖ਼ਲ ਹੋਏ ਅਤੇ ਪੇਟੀ ਵਿਚ ਪਈਆਂ ਸੋਨੇ ਦੀਆਂ ਵਾਲੀਆਂ, ਦੋ ਮੁੰਦਰੀਆਂ ਲੇਡੀ, ਦੋ ਜੋੜੀਆਂ ਕਾਂਟੇ, ਇਕ ਜੈਟਸ ਸੋਨੇ ਦੀ ਮੁੰਦਰੀ, ਚਾਂਦੀ ਦੀਆਂ ਚੂੜੀਆਂ, ਦੋ ਜੋੜੇ ਝਾਜਰਾਂ, ਮੋਬਾਈਲ ਅਤੇ 5 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ | ਉਨ੍ਹਾਂ ਚੋਰੀ ਹੋਏ ਜੇਵਰਾਤ ਦੀ ਕੁੱਲ ਅੰਦਾਜ਼ਨ ਕੀਮਤ 8 ਲੱਖ ਦੇ ਕਰੀਬ ਦੱਸਿਆ ਹੈ | ਨਿਰਮਲ ਕੌਰ ਨੇ ਦੱਸਿਆ ਕਿ ਉਸਨੇ ਆਪਣੀ ਲੜਕੀ ਦੇ ਵਿਆਹ ਲਈ ਬੜੀ ਮਿਹਨਤ ਨਾਲ ਜੇਵਰਾਤ ਬਣਾਏ ਸਨ ਜੋ ਚੋਰੀ ਹੋ ਗਏ | ਚੋਰਾਂ ਵਲੋਂ ਨਾਲ ਲੱਗਦੇ ਪ੍ਰਵਾਸੀ ਪੰਜਾਬੀ ਮਨਪ੍ਰੀਤ ਸਿੰਘ ਦੀ ਬੰਦ ਪਈ ਕੋਠੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਗਈ ਪਰ ਨੁਕਸਾਨ ਦਾ ਪਤਾ ਉਨ੍ਹਾਂ ਦੇ ਆਉਣ 'ਤੇ ਲੱਗੇਗਾ | ਇਸ ਤੋਂ ਇਲਾਵਾ ਕੁਝ ਦੂਰੀ 'ਤੇ ਹੀ ਸਥਿਤ ਰਾਜਿੰਦਰ ਕੁਮਾਰ ਜੈਨ ਆੜਤੀਏ ਦੀ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੋਠੀ ਵਿਚ ਪਏ ਸਾਮਾਨ ਦੀ ਫਰੋਲਾ ਫਰਾਲੀ ਕੀਤੀ ਗਈ | ਰਾਜਿੰਦਰ ਜੈਨ ਨੇ ਦੱਸਿਆ ਕਿ ਚੋਰਾਂ ਵਲੋਂ ਸਿਰਫ਼ ਸਮਾਨ ਦੀ ਫਰੋਲਾ ਫਰਾਲੀ ਹੀ ਕੀਤੀ ਗਈ ਪਰ ਕੋਈ ਨੁਕਸਾਨ ਨਹੀਂ ਹੋਇਆ | ਪੀੜਤ ਨਿਰਮਲ ਕੌਰ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਸਦਰ ਰਾਏਕੋਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਕਨਵੀਨਰ ਚੁਣੇ ਜਾਣ 'ਤੇ ਬਿੰਦਰ ਮਨੀਲਾ ਨੇ ਕੀਤਾ ਸਵਾ... ਅਗਲੀ ਖ਼ਬਰ ਨਗਰ ਨਿਗਮ ਵਲੋਂ ਵਨ ਵੀਕ ਡੀਪ ਕਲੀਨਲੀਨੈੱਸ ਡਰਾਈਵ ਦੀ ਸ਼ੁਰੂਆਤ
Ad Position 24